ਅਮਰੀਕਾ ਦੀ ਫਸਟ ਲੇਡੀ ਨੂੰ ਕੋਰੋਨਾ, ਬਾਇਡਨ ਦੇ ਭਾਰਤ ਦੌਰੇ ’ਤੇ ਨਹੀਂ ਪਵੇਗਾ ਅਸਰ

ਅਮਰੀਕਾ ਦੀ ਫਸਟ ਲੇਡੀ ਨੂੰ ਕੋਰੋਨਾ, ਬਾਇਡਨ ਦੇ ਭਾਰਤ ਦੌਰੇ ’ਤੇ ਨਹੀਂ ਪਵੇਗਾ ਅਸਰ

ਅਮਰੀਕਾ ਦੀ ਫਸਟ ਲੇਡੀ ਜਿਲ ਬਾਇਡਨ ਕੋਰੋਨਾ ਤੋਂ ਪੀੜਤ ਹੋ ਗਏ ਹਨ। ਰਾਸ਼ਟਰਪਤੀ ਜੋਅ ਬਾਇਡਨ ਦਾ ਟੈਸਟ ਨੈਗੇਟਿਵ ਆਇਆ ਹੈ। ਜਿਲ ਦੇ ਕੋਰੋਨਾ ਪੀੜਤ ਹੋਣ ਨਾਲ ਬਾਇਡਨ ਦੇ ਭਾਰਤ ਦੌਰੇ ’ਤੇ ਕੋਈ ਅਸਰ ਨਹੀਂ ਪਵੇਗਾ। ਵ੍ਹਾਈਟ ਹਾਊਸ ਨੇ ਦੱਸਿਆ ਕਿ ਰਾਸ਼ਟਰਪਤੀ ਬਾਇਡਨ ਜੀ-20 ਸਿਖਰ ਸੰਮੇਲਨ ਲਈ ਤੈਅ ਪ੍ਰੋਗਰਾਮ ਮੁਤਾਬਕ ਭਾਰਤ ਆਉਣਗੇ। ਜੀ-20 ਸੰਮੇਲਨ 9 ਤੇ 10 ਸਤੰਬਰ ਨੂੰ ਹੈ। ਬਾਇਡਨ ਸੱਤ ਸਤੰਬਰ ਨੂੰ ਭਾਰਤ ਲਈ ਰਵਾਨਾ ਹੋਣਗੇ। ਉਹ ਅੱਠ ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਵਾਰਤਾ ਵੀ ਕਰਨਗੇ। ਜਿਲ ਦੇ ਬੁਲਾਰੇ ਐਲਿਜ਼ਾਬੈੱਥ ਅਲੈਗਜ਼ੈਂਡਰ ਨੇ ਇਕ ਬਿਆਨ ’ਚ ਕਿਹਾ ਕਿ ਸੋਮਵਾਰ ਸ਼ਾਮ ਨੂੰ ਫਸਟ ਲੇਡੀ ਦਾ ਕੋਰੋਨਾ ਟੈਸਟ ਪਾਜ਼ਿਟਿਵ ਆਇਆ ਹੈ। ਉਹ ਇਸ ਸਮੇਂ ਡੇਲਾਵੇਅਰ ਦੇ ਰੇਹੋਬਥ ਬੀਚ ’ਚ ਘਰ ’ਤੇ ਹੀ ਰਹਿਣਗੇ। ਬਾਇਡਨ ਸੋਮਵਾਰ ਸ਼ਾਮ ਇਕੱਲੇ ਡੇਲਾਵੇਅਰ ਤੋਂ ਵ੍ਹਾਈਟ ਹਾਊਸ ਪਰਤ ਆਏ।