ਦੂਤਘਰ ਸਮੇਤ ਭਾਰਤੀ ਰਾਸ਼ਟਰੀ ਝੰਡੇ ਦੇ ਰੰਗਾਂ 'ਚ ਰੰਗਿਆ 'ਨਿਆਗਰਾ ਫਾਲਸ' (ਤਸਵੀਰਾਂ)

ਦੂਤਘਰ ਸਮੇਤ ਭਾਰਤੀ ਰਾਸ਼ਟਰੀ ਝੰਡੇ ਦੇ ਰੰਗਾਂ 'ਚ ਰੰਗਿਆ 'ਨਿਆਗਰਾ ਫਾਲਸ' (ਤਸਵੀਰਾਂ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਅਮਰੀਕਾ ਦੌਰੇ 'ਤੇ ਹਨ। ਵੀਰਵਾਰ ਨੂੰ ਪੀ.ਐੱਮ. ਮੋਦੀ ਨੇ ਵ੍ਹਾਈਟ ਹਾਊਸ ਵਿਖੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਫਸਟ ਲੇਡੀ ਜਿਲ ਬਾਈਡੇਨ ਦੁਆਰਾ ਮੇਜ਼ਬਾਨੀ ਕੀਤੇ ਇੱਕ ਸਟੇਟ ਡਿਨਰ ਵਿੱਚ ਸ਼ਿਰਕਤ ਕੀਤੀ। ਦੋਵਾਂ ਦੇਸ਼ਾਂ ਦਰਮਿਆਨ ਵਧਦੀ ਦੋਸਤੀ ਨੂੰ ਦਰਸਾਉਣ ਲਈ ਨਿਊਯਾਰਕ ਵਿੱਚ ਭਾਰਤੀ ਦੂਤਘਰ ਨੂੰ ਤਿਰੰਗੇ ਦੇ ਰੰਗ ਵਿੱਚ ਰੋਸ਼ਨ ਕੀਤਾ ਗਿਆ। ਦੂਤਘਰ ਦੀ ਇਮਾਰਤ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਭਾਰਤ ਦੇ ਕੌਂਸਲੇਟ ਜਨਰਲ, ਨਿਊਯਾਰਕ ਦੇ ਅਧਿਕਾਰਤ ਟਵਿੱਟਰ ਅਕਾਉਂਟ ਨੇ ਲਿਖਿਆ ਕਿ "ਨਿਊਯਾਰਕ ਵਿੱਚ ਭਾਰਤ ਦੀ ਇਮਾਰਤ ਤਿਰੰਗੇ ਦੇ ਰੰਗਾਂ ਵਿੱਚ ਚਮਕ ਰਹੀ ਹੈ, ਜੋ #HistoricStateVisit2023 ਦੀ ਨਿਸ਼ਾਨਦੇਹੀ ਕਰਦੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਯੁਕਤ ਰਾਜ ਵਿੱਚ ਸਵਾਗਤ ਕਰਦੀ ਹੈ।” ਭਾਰਤ-ਅਮਰੀਕਾ ਦੋਸਤੀ ਜ਼ਿੰਦਾਬਾਦ!