ਯੂਨੀਵਰਸਿਟੀ ਨੇ ਕਿਹਾ ਕਿ ਇਹ ਕੋਰਸ ਪੁਰਸਕਾਰ ਜੇਤੂ ਜਲਵਾਯੂ ਤਬਦੀਲੀ ਮਾਹਿਰਾਂ ਨੇ ਡਿਜ਼ਾਈਨ ਤੇ ਵੰਡਿਆ ਹੈ, ਜਿਸ ਵਿਚ ਐਡਿਨਬਰਗ ਕਲਾਈਮੇਟ ਚੇਂਜ ਇੰਸਟੀਚਿਊਟ (ਈ. ਸੀ. ਸੀ. ਆਈ.) ਦੇ ਕਾਰਜਕਾਰੀ ਡਾਇਰੈਕਟਰ ਪ੍ਰੋਫੈਸਰ ਡੇਵ ਰੇ ਵੀ ਸ਼ਾਮਲ ਹਨ। ਪ੍ਰੋ. ਰੇ ਨੇ ਕਿਹਾ ਕਿ ਇਸ ਨਵੇਂ ਓਪਨ ਐਕਸੈੱਸ ਜਲਵਾਯੂ ਤਬਦੀਲੀ ਕੋਰਸ ਨੂੰ ਵਿਕਸਤ ਕਰਨ ਲਈ ਭਾਰਤੀ ਵਣਜ ਦੂਤਘਰ ਨਾਲ ਸਾਂਝੇਦਾਰੀ ਵਿਚ ਕੰਮ ਕਰਨਾ ਬਹੁਤ ਖੁਸ਼ੀ ਦੀ ਗੱਲ ਹੈ। ਦੂਤਘਰ ਨਾਲ ਸਾਡਾ ਸਬੰਧ ਸ਼ਾਨਦਾਰ ਹੈ।
ਯੁਕਤ ਅਰਬ ਅਮੀਰਾਤ, ਭਾਰਤ ਅਤੇ ਬ੍ਰਿਟੇਨ ’ਤੇ ਕੇਂਦਰਿਤ ਐਡੀਸ਼ਨਾਂ ਨਾਲ ਅੰਗਰੇਜ਼ੀ, ਅਰਬੀ ਅਤੇ ਹਿੰਦੀ ਵਿਚ ਉਪਲੱਬਧ ਹੈ।