ਭਾਰਤੀ ਦਵਾ ਰੈਗੂਲੇਟਰੀ ਸਿਸਟਮ 'ਚ ਬੁਨਿਆਦੀ ਤਬਦੀਲੀ ਕਰ ਸਕਦੀ ਹੈ ਸਰਕਾਰ

ਭਾਰਤੀ ਦਵਾ ਰੈਗੂਲੇਟਰੀ ਸਿਸਟਮ 'ਚ ਬੁਨਿਆਦੀ ਤਬਦੀਲੀ ਕਰ ਸਕਦੀ ਹੈ ਸਰਕਾਰ
ਕੇਂਦਰ ਸਰਕਾਰ ਵਲੋਂ ਭਾਰਤੀ ਦਵਾਈ ਰੈਗੂਲੇਟਰੀ ਸਿਸਟਮ ਵਿੱਚ ਇੱਕ ਬੁਨਿਆਦੀ ਤਬਦੀਲੀ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਡਿਜੀਟਲ ਦਵਾਈ ਰੈਗੂਲੇਟਰੀ ਸਿਸਟਮ ਨੂੰ ਵਿਕਸਿਤ ਕਰਨ ਲਈ ਇੱਕ ਯੂਨੀਫਾਈਡ ਆਨਲਾਈਨ ਪੋਰਟਲ ਬਣਾਉਣ ਦਾ ਕੰਮ ਕਰ ਰਹੀ ਹੈ। ਫਰਵਰੀ ਦੇ ਮਹੀਨੇ ਹੈਦਰਾਬਾਦ ਵਿੱਚ ਆਯੋਜਿਤ ਕੀਤੀ ਗਈ 2 ਦਿਨਾਂ ਚਿੰਤਨ ਸ਼ਿਵਿਰ ਵਿੱਚ ਦਵਾਈ ਰੈਗੂਲੇਟਰਾਂ ਅਤੇ ਹਿੱਸੇਦਾਰਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ-ਚਰਚਾ ਕੀਤੀ ਗਈ ਸੀ। ਹੁਣ ਕੇਂਦਰ ਸਰਕਾਰ ਸਾਰੀਆਂ ਰੈਗੂਲੇਟਰੀ ਗਤੀਵਿਧੀਆਂ ਲਈ ਇੱਕ ਏਕੀਕ੍ਰਿਤ ਪੋਰਟਲ ਵਿਕਸਤ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ।