ਫਿਲੌਰ ਦੀ ਪੰਜਾਬ ਪੁਲਸ ਅਕੈਡਮੀ ਦੀਆਂ ਮੁਸ਼ਕਿਲਾਂ ਵਧੀਆਂ,

ਫਿਲੌਰ ਦੀ ਪੰਜਾਬ ਪੁਲਸ ਅਕੈਡਮੀ ਦੀਆਂ ਮੁਸ਼ਕਿਲਾਂ ਵਧੀਆਂ,
ਪੰਜਾਬ ਪੁਲਸ ਅਕੈਡਮੀ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। 10 ਜੁਲਾਈ ਨੂੰ ਆਏ ਹੜ੍ਹ ਦੇ ਪਾਣੀ ’ਚ 200 ਤੋਂ ਵੱਧ ਗੱਡੀਆਂ ਦੇ ਡੁੱਬ ਜਾਣ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ ਲਈ ਥਾਣੇਦਾਰ ਦਾ ਬੈਚ ਪਾਸ ਕਰਕੇ ਗਏ ਟ੍ਰੇਨੀਆਂ ਨੇ ਅਕੈਡਮੀ ਨੂੰ ਕਾਨੂੰਨੀ ਨੋਟਿਸ ਭਿਜਵਾਏ ਹਨ। ਜਾਣਕਾਰੀ ਮੁਤਾਬਕ ਪੰਜਾਬ ਪੁਲਸ ਅਕੈਡਮੀ ਫਿਲੌਰ ’ਚ ਹੌਲਦਾਰ ਤੋਂ ਤਰੱਕੀ ਪਾ ਕੇ ਥਾਣੇਦਾਰ ਬਣਨ ’ਤੇ ਲਗਭਗ 700 ਦੇ ਕਰੀਬ ਪੁਲਸ ਮੁਲਾਜ਼ਮ ਇਥੇ ਇੰਟਰਮੀਡੀਅਟ ਕੋਰਸ ਕਰਨ ਲਈ ਆਏ ਸਨ, ਜਿਨ੍ਹਾਂ ਦਾ ਕੋਰਸ 7 ਜੁਲਾਈ ਨੂੰ ਪੂਰਾ ਹੋ ਗਿਆ ਸੀ ਅਤੇ ਉਹ ਆਪਣੇ ਜ਼ਿਲ੍ਹਿਆਂ ਨੂੰ ਵਾਪਸ ਮੁੜ ਗਏ ਸਨ।

ਉਸ ਤੋਂ 3 ਦਿਨ ਬਾਅਦ ਸਾਰੇ ਪੁਲਸ ਮੁਲਾਜ਼ਮਾਂ ਨੂੰ ਸੁਨੇਹਾ ਮਿਲਿਆ ਕਿ ਉਹ ਸਾਰੇ ਪੁਲਸ ਮੁਲਾਜ਼ਮ ਅਕੈਡਮੀ ’ਚ ਆਉਣ, ਜਿਨ੍ਹਾਂ ਨੂੰ 10 ਜੁਲਾਈ ਨੂੰ ਮੈਡਮ ਅਨੀਤਾ ਪੁੰਜ ਸਵੇਰੇ ਭਾਸ਼ਣ ਦੇ ਕੇ ਰਵਾਨਾ ਕਰੇਗੀ, ਜਿਸ ’ਤੇ ਸਾਰੇ ਪੁਲਸ ਮੁਲਾਜ਼ਮ ਜੋ ਥਾਣੇਦਾਰ ਬਣ ਚੁੱਕੇ ਸਨ, ਦੂਜੇ ਜ਼ਿਲ੍ਹਿਆਂ ਤੋਂ ਕੁਝ ਰਾਤ ਨੂੰ ਅਕੈਡਮੀ ਪੁੱਜ ਗਏ ਅਤੇ ਕੁਝ ਸਵੇਰ 4 ਵਜੇ ਆਪਣੀਆਂ ਨਿੱਜੀ ਕਾਰਾਂ ’ਚ ਇਥੇ ਆ ਗਏ।