ਨਾਮੀਂ ਫੁੱਟਬਾਲ ਖਿਡਾਰਨ ਦੀ ਘਰ 'ਚੋਂ ਮਿਲੀ ਲਾਸ਼

ਨਾਮੀਂ ਫੁੱਟਬਾਲ ਖਿਡਾਰਨ ਦੀ ਘਰ 'ਚੋਂ ਮਿਲੀ ਲਾਸ਼
ਬੇਕਰਸਫੀਲਡ, ਕੈਲੀਫੋਰਨੀਆ ਦੀ ਨਾਮੀਂ ਫੁੱਟਬਾਲ ਖਿਡਾਰਣ ਥਾਲੀਆ ਚਾਵੇਰੀਆ ਘਰ ਵਿੱਚ ਮ੍ਰਿਤਕ ਪਾਈ ਗਈ ਹੈ। ਨਿਊ ਮੈਕਸੀਕੋ ਸਟੇਟ ਯੂਨੀਵਰਸਿਟੀ ਦੀ ਮਹਿਲਾ ਫੁੱਟਬਾਲ ਖਿਡਾਰਣ ਥਾਲੀਆ ਚਾਵੇਰੀਆ ਦੀ ਬੀਤੇ ਦਿਨ ਅਚਾਨਕ ਮੌਤ ਹੋ ਗਈ, ਜੋ ਕਿ 20 ਸਾਲ ਦੀ ਸੀ। ਪੁਲਸ ਮੁਤਾਬਕ ਇਹ ਖੁਦਕੁਸ਼ੀ ਦਾ ਮਾਮਲਾ ਨਹੀਂ ਹੈ। 

ਲਾਸ ਕਰੂਸ ਪੁਲਸ ਵਿਭਾਗ ਅਨੁਸਾਰ, ਕਾਲਜ ਵਿੱਚ ਆਪਣਾ ਦੂਜਾ ਸਾਲ ਪੂਰਾ ਕਰ ਚੁੱਕੀ ਚਾਵੇਰੀਆ ਸੋਮਵਾਰ ਸਵੇਰੇ 7 ਵਜੇ ਆਪਣੇ ਲਾਸ ਕਰੂਸ ਘਰ ਵਿੱਚ ਮ੍ਰਿਤਕ ਪਾਈ ਗਈ ਸੀ। ਉਸ ਦੇ ਇੱਕ ਰੂਮਮੇਟ ਨੇ ਪੁਲਸ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ ਪੁਲਸ ਮੌਕੇ 'ਤੇ ਪੁੱਜੀ। ਪੁਲਸ ਚਾਵੇਰੀਆ ਦੇ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਾਂਚਕਰਤਾਵਾਂ ਕੋਲ ਇਹ ਮੰਨਣ ਦਾ ਕੋਈ ਕਾਰਨ ਨਹੀਂ ਹੈ ਕਿ ਚਾਵੇਰੀਆ ਦੀ ਮੌਤ ਸ਼ੱਕੀ ਜਾਂ ਅਪਰਾਧਿਕ ਗਤੀਵਿਧੀ ਦਾ ਨਤੀਜਾ ਹੈ।