ਅਮਰੀਕਾ ਜਾਣ ਲਈ ਭਾਰਤੀਆਂ ਨੂੰ ਹੀ ਨਹੀਂ ਸਗੋਂ ਦੁਨੀਆ ਭਰ ਦੇ ਨਾਗਰਿਕਾਂ ਨੂੰ ਕਰਨਾ ਪੈ ਰਿਹਾ ਲੰਬਾ ਇੰਤਜ਼ਾਰ

ਅਮਰੀਕਾ ਜਾਣ ਲਈ ਭਾਰਤੀਆਂ ਨੂੰ ਹੀ ਨਹੀਂ ਸਗੋਂ ਦੁਨੀਆ ਭਰ ਦੇ ਨਾਗਰਿਕਾਂ ਨੂੰ ਕਰਨਾ ਪੈ ਰਿਹਾ ਲੰਬਾ ਇੰਤਜ਼ਾਰ
ਦੁਨੀਆ ਭਰ ਦੇ ਲੋਕਾਂ ਵਿਚ ਅਮਰੀਕਾ ਵਿਚ ਜਾਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਅਮਰੀਕਾ ਜਾਣ ਦੇ ਇੱਛੁਕ ਵੱਖ-ਵੱਖ ਦੇਸ਼ਾਂ ਦੇ ਲੋਕਾਂ ਲਈ ਵੀਜ਼ਾ ਇੰਟਰਵਿਊ ਲਈ ਇੰਤਜ਼ਾਰ ਵੀ ਲੰਬਾ ਹੁੰਦਾ ਜਾ ਰਿਹਾ ਹੈ।ਅਮਰੀਕਾ ਪ੍ਰਤੀ ਦੁਨੀਆ ਭਰ ਦੇ ਲੋਕਾਂ ਦੀ ਦੀਵਾਨਗੀ ਦਾ ਇਹ ਆਲਮ ਹੈ ਕਿ ਕੈਨੇਡਾ ਦੇ ਲੋਕਾਂ ਨੂੰ ਅਮਰੀਕਾ ਦਾ ਵਿਜ਼ੀਟਰ ਵੀਜ਼ਾ ਹਾਸਲ ਕਰਨ ਲਈ ਇੰਟਰਵਿਊ ਲਈ 2 ਸਾਲ ਤੱਕ ਦੀ ਉਡੀਕ ਕਰਨੀ ਪੈ ਰਹੀ ਹੈ, ਜਦਕਿ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਨੂੰ ਵੀਜ਼ਾ ਇੰਟਰਵਿਊ ਲਈ ਲਗਭਗ ਸਵਾ ਸਾਲ ਅਤੇ ਦੁਬਈ ਦੇ ਲੋਕਾਂ ਨੂੰ 13 ਮਹੀਨੇ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ।