ਸੁਨੀਲ ਜਾਖੜ ਨੂੰ ਪੰਜਾਬ ਦੀ ਕਮਾਨ ਮਿਲਣ 'ਤੇ ਕਈ ਭਾਜਪਾ ਆਗੂ ਨਿਰਾਸ਼!

ਸੁਨੀਲ ਜਾਖੜ ਨੂੰ ਪੰਜਾਬ ਦੀ ਕਮਾਨ ਮਿਲਣ 'ਤੇ ਕਈ ਭਾਜਪਾ ਆਗੂ ਨਿਰਾਸ਼!
ਭਾਰਤੀ ਜਨਤਾ ਪਾਰਟੀ ਵੱਲੋਂ ਪਹਿਲੀ ਵਾਰ ਆਪਣੇ ਕਾਡਰ ਤੋਂ ਬਾਹਰ ਦੇ ਆਗੂ ਨੂੰ ਪੰਜਾਬ ਪ੍ਰਧਾਨ ਬਣਾਉਣ ਨੂੰ ਲੈ ਕੇ ਭਾਜਪਾ ਆਗੂਆਂ ਨੇ ਕੁੱਝ ਖ਼ਾਸ ਦਿਲਚਸਪੀ ਨਹੀਂ ਦਿਖਾਈ ਹੈ। ਸੂਤਰਾਂ ਮੁਤਾਬਕ ਪਾਰਟੀ ਦੇ ਇਕ ਸੀਨੀਅਰ ਆਗੂ ਨੇ ਮੰਨਿਆ ਹੈ ਕਿ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣ ਕਾਰਨ ਪਾਰਟੀ ਦਾ ਮੂਲ ਕਾਡਰ ਕਾਫੀ ਨਿਰਾਸ਼ ਹੈ। ਆਗੂਆਂ ਦਾ ਕਹਿਣਾ ਹੈ ਕਿ ਜੋ ਆਗੂ ਇਕ ਸਾਲ ਪਹਿਲਾਂ ਪਾਰਟੀ 'ਚ ਸ਼ਾਮਲ ਹੋਇਆ ਹੈ, ਉਸ ਨੂੰ ਪਾਰਟੀ ਦੀ ਕਮਾਨ ਕਿਵੇਂ ਸੌਂਪੀ ਜਾ ਸਕਦੀ ਹੈ।

ਸੀਨੀਅਰ ਆਗੂ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੇ ਕਲਚਰ 'ਚ ਕਾਫ਼ੀ ਫ਼ਰਕ ਹੈ, ਇਸ ਲਈ ਕਈ ਆਗੂਆਂ ਨੂੰ ਸੁਨੀਲ ਜਾਖੜ ਨਾਲ ਕੰਮ ਕਰਨ 'ਚ ਥੋੜ੍ਹੀ ਮੁਸ਼ਕਲ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਆਪਣੀ ਪੂਰੀ ਜ਼ਿੰਦਗੀ ਕਾਂਗਰਸ 'ਚ ਹੀ ਲਾ ਕੇ ਆਏ ਹਨ, ਅਤੇ ਇੱਥੇ ਕੰਮ ਕਰਨ ਦਾ ਵੱਖਰਾ ਕਲਚਰ ਹੈ।