ਭਾਰਤ ਨੂੰ ਮਿਲੇਗੀ ਮਾਲੀਏ ’ਚ ਵੱਧ ਤੋਂ ਵੱਧ ਹਿੱਸੇਦਾਰੀ

ਭਾਰਤ ਨੂੰ ਮਿਲੇਗੀ ਮਾਲੀਏ ’ਚ ਵੱਧ ਤੋਂ ਵੱਧ ਹਿੱਸੇਦਾਰੀ
ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਨੇ ਵਿਸ਼ਵ ਕ੍ਰਿਕਟ ਦੀ ਵਿੱਤੀ ਤਾਕਤ ਦੇ ਰੂਪ ’ਚ ਆਪਣੀ ਸਥਿਤੀ ਦੀ ਪੁਸ਼ਟੀ ਕੀਤੀ ਕਿਉਂਕਿ ਅੰਤਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਵੀਰਵਾਰ ਨੂੰ ਡਰਬਨ ’ਚ ਆਪਣੀ ਬੋਰਡ ਬੈਠਕ ’ਚ ਮਾਲੀਆ ਵੰਡ ਮਾਡਲ ਨੂੰ ਸਰਵਸੰਮਤੀ ਨਾਲ ਪਾਸ ਕਰ ਦਿੱਤਾ। ਆਈ. ਸੀ. ਸੀ. ਨੇ ਨਾਲ ਹੀ ਵੱਖ-ਵੱਖ ਲੀਗ ’ਚ ਟੀਮਾਂ ਲਈ ਵਿਦੇਸ਼ੀ ਕ੍ਰਿਕਟਰਾਂ ਦੀ ਹੱਦ ਤੈਅ ਕਰ ਦਿੱਤੀ ਹੈ, ਜਿਸ ਨਾਲ ਨਵੇਂ ਮੁਕਾਬਲਿਆਂ ’ਚ ਹਰ ਟੀਮ ਆਪਣੀ ਇਲੈਵਨ ’ਚ 4 ਵਿਦੇਸ਼ੀ ਖਿਡਾਰੀਆਂ ਨੂੰ ਹੀ ਖਿਡਾ ਸਕੇਗੀ। ਇਹ ਮੁੱਖ ਤੌਰ ’ਤੇ ਹਰ ਕੋਨੇ ’ਚ ਸ਼ੁਰੂ ਹੋਣ ਵਾਲੀ ਟੀ-20 ਲੀਗ ਲਈ ਹੈ, ਜੋ ਖੇਡ ਦੇ ਅੰਤਰਰਾਸ਼ਟਰੀ ਫਾਰਮੇਟ ਲਈ ਖਤਰਾ ਪੈਦਾ ਕਰ ਰਿਹਾ ਹੈ।