ਬੇਰੁਜ਼ਗਾਰੀ ਦੀ ਦਲਦਲ ਵਿਚ ਧੱਸ ਰਿਹਾ ਫਿਲਮ, ਟੀਵੀ ਅਤੇ ਸੰਗੀਤ ਸੈਕਟਰ

ਬੇਰੁਜ਼ਗਾਰੀ ਦੀ ਦਲਦਲ ਵਿਚ ਧੱਸ ਰਿਹਾ ਫਿਲਮ, ਟੀਵੀ ਅਤੇ ਸੰਗੀਤ ਸੈਕਟਰ
ਅਦਾਕਾਰਾਂ ਅਤੇ ਲੇਖਕਾਂ ਦੁਆਰਾ ਦੋਹਰੀ ਹੜਤਾਲ ਦੇ ਲੰਮੇ ਖਿੱਚੇ ਜਾਣ ਕਾਰਨ ਹਾਲੀਵੁੱਡ ਦਾ ਲੇਬਰ ਸੈਕਟਰ ਬੇਰੁਜ਼ਗਾਰੀ ਦੀ ਦਲਦਲ ਵਿਚ ਧੱਸ ਰਿਹਾ ਹੈ।
ਯੂਐਸ ਬਿਊਰੋ ਆਫ਼ ਲੇਬਰ ਸਟੈਟਿਸਟਿਕਸ ਨੇ ਸ਼ੁੱਕਰਵਾਰ ਸਵੇਰੇ ਕਿਹਾ ਕਿ ਹੜਤਾਲ ਦੀਆਂ ਗਤੀਵਿਧੀਆਂ ਦਰਸਾਉਂਦੀਆਂ ਹਨ ਕਿ ਫਿਲਮ, ਟੀਵੀ ਅਤੇ ਸੰਗੀਤ ਸੈਕਟਰਾਂ ਨੇ ਅਗਸਤ ਵਿੱਚ ਇੱਕ ਸਾਂਝੇ ਤੌਰ 'ਤੇ 17,000 ਤੋਂ ਵੱਧ ਨੌਕਰੀਆਂ ਗਵਾਈਆਂ ਹਨ।"ਦੂਜੇ ਪਾਸੇ ਇਸ ਦੇ ਉਲਟ ਯੂਐਸ ਅਰਥਵਿਵਸਥਾ ਨੇ ਮਹੀਨੇ ਦੌਰਾਨ ਸਿਹਤ ਸੰਭਾਲ, ਮਨੋਰੰਜਨ ਅਤੇ ਉਸਾਰੀ ਉਦਯੋਗਾਂ ਵਿੱਚ ਵਾਧੇ ਤਹਿਤ 187,000 ਨੌਕਰੀਆਂ ਦਿੱਤੀਆਂ ਹਨ।  ਇਹ ਡਾਓ ਜੋਨਸ ਵਲੋਂ ਕੀਤੀ 170,000 ਨੌਕਰੀਆਂ ਦੀ ਭਵਿੱਖਬਾਣੀ ਤੋਂ ਵੱਧ ਹੈ।