ਸ਼੍ਰੋਮਣੀ ਕਮੇਟੀ ਦਾ ਆਪਣਾ ਚੈਨਲ ਸ਼ੁਰੂ ਹੋਣ ਤੱਕ ਗੁਰਬਾਣੀ ਪ੍ਰਸਾਰਣ ਬੰਦ ਨਾ ਕੀਤਾ ਜਾਵੇ

ਸ਼੍ਰੋਮਣੀ ਕਮੇਟੀ ਦਾ ਆਪਣਾ ਚੈਨਲ ਸ਼ੁਰੂ ਹੋਣ ਤੱਕ ਗੁਰਬਾਣੀ ਪ੍ਰਸਾਰਣ ਬੰਦ ਨਾ ਕੀਤਾ ਜਾਵੇ
ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ (ਮਹਿਤਾ) ਵੱਲੋਂ ਫੈੱਡਰੇਸ਼ਨ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਅਤੇ ਸਕੱਤਰ ਜਨਰਲ ਲਖਬੀਰ ਸਿੰਘ ਸੇਖੋਂ ਨੇ ਇਕ ਸਾਂਝੇ ਬਿਆਨ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦਾ ਸਤਿਕਾਰ ਕਰਦਿਆਂ ਸ਼ੁਰੂ ਕੀਤੇ ਜਾ ਰਹੇ ਯੂ-ਟਿਊਬ ਚੈਨਲ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਸੈੱਟਲਾਈਟ ਚੈਨਲ ਸ਼ੁਰੂ ਹੋਣ ਤੱਕ ਯੂ-ਟਿਊਬ ਨੈੱਟਵਰਕ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੋ ਰਹੇ ਲਾਈਵ ਗੁਰਬਾਣੀ ਪ੍ਰਸਾਰਣ ਦੀ ਲਗਾਤਾਰਤਾ ਬਣਾਈ ਰੱਖਣ ਲਈ ਇਹ ਸ਼ਲਾਘਾਯੋਗ ਯਤਨ ਹੈ

ਫੈੱਡਰੇਸ਼ਨ ਪ੍ਰਧਾਨ ਢੋਟ ਤੇ ਸੇਖੋਂ ਨੇ ਕਿਹਾ ਕਿ 23 ਜੁਲਾਈ ਨੂੰ ਖ਼ਤਮ ਹੋਣ ਜਾ ਰਹੇ ਮੌਜੂਦਾ ਲਾਈਵ ਪ੍ਰਸਾਰਣ ਦੀ ਥਾਂ ਯੂ-ਟਿਊਬ ਨੈੱਟਵਰਕ ਰਾਹੀਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਨਾਲ ਜੁੜਨਾ ਇੰਨਾ ਸਰਲ ਨਹੀਂ ਹੋਵੇਗਾ, ਜੋ ਅੱਜ ਸੈਟਲਾਈਟ ਚੈਨਲ ਰਾਹੀਂ ਗੁਰੂ ਨਾਨਕ ਲੇਵਾ ਸਿੱਖ ਸੰਗਤਾਂ ਤੇ ਖ਼ਾਸ ਕਰ ਸਿੱਖ ਪਰਿਵਾਰ ਦੁਨੀਆ ਭਰ ਵਿਚ ਗੁਰਬਾਣੀ ਪ੍ਰਸਾਰਣ ਦਾ ਆਨੰਦ ਮਾਣ ਰਹੇ ਹਨ।