ਕੋਹਲੀ ਦੇ ਸੰਨਿਆਸ ਨੂੰ ਲੈ ਕੇ ਗੇਲ ਨੇ ਕਰ ਦਿੱਤੀ ਭਵਿੱਖਬਾਣੀ

ਕੋਹਲੀ ਦੇ ਸੰਨਿਆਸ ਨੂੰ ਲੈ ਕੇ ਗੇਲ ਨੇ ਕਰ ਦਿੱਤੀ ਭਵਿੱਖਬਾਣੀ
ਭਾਰਤੀ ਟੀਮ ਨੂੰ ਆਖ਼ਰੀ ਵਿਸ਼ਵ ਕੱਪ ਜਿੱਤੇ ਹੋਏ 12 ਸਾਲ ਹੋ ਗਏ ਹਨ ਅਤੇ ਭਾਰਤ ਦੇ ਕੋਲ ਹੁਣ ਇਕ ਫਿਰ ਤੋਂ ਵਿਸ਼ਵ ਕੱਪ ਜਿੱਤਣ ਦਾ ਮੌਕਾ ਹੈ। ਇਸ ਸਾਲ ਅਕਤੂਬਰ-ਨਵੰਬਰ ਮਹੀਨੇ 'ਚ ਵਨ ਡੇ ਵਿਸ਼ਵ ਕੱਪ ਭਾਰਤ 'ਚ ਖੇਡਿਆ ਜਾਣਾ ਹੈ ਅਤੇ ਭਾਰਤ ਦੇ ਕੋਲ ਵਿਸ਼ਵ ਕੱਪ ਟਰਾਫੀ ਦੇ ਸੋਕੇ ਨੂੰ ਖਤਮ ਕਰਨ ਦਾ ਇਕ ਚੰਗਾ ਮੌਕਾ ਹੈ। ਭਾਰਤ ਨੇ ਆਪਣਾ ਆਖ਼ਰੀ ਵਨ ਡੇ ਵਿਸ਼ਵ ਕੱਪ 2011 ਨੂੰ ਜਿੱਤਿਆ ਸੀ ਅਤੇ ਉਹ ਟੂਰਨਾਮੈਂਟ ਵੀ ਭਾਰਤ 'ਚ ਖੇਡਿਆ ਗਿਆ ਸੀ। ਵਿਸ਼ਵ ਕੱਪ 2011 'ਚ ਵਿਰਾਟ ਕੋਹਲੀ ਭਾਰਤੀ ਟੀਮ ਦਾ ਹਿੱਸਾ ਸਨ ਅਤੇ ਉਹ ਉਸ ਟੀਮ ਦੇ ਇਕਮਾਤਰ ਸਰਗਰਮ ਮੈਂਬਰ ਹੋਣਗੇ ਜੋ ਵਿਸ਼ਵ ਕੱਪ 2023 'ਚ ਵੀ ਖੇਡਣਗੇ। ਹਾਲਾਂਕਿ ਕੋਹਲੀ ਉਸ ਸਮੇਂ 23 ਸਾਲ ਦੇ ਸਨ ਅਤੇ ਹੁਣ ਉਨ੍ਹਾਂ ਦੀ ਉਮਰ 34 ਸਾਲ ਹੋ ਚੁੱਕੀ ਹੈ ਅਤੇ ਅਜਿਹੇ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਕੋਹਲੀ ਦਾ ਇਹ ਆਖ਼ਰੀ ਵਨ ਡੇ ਵਿਸ਼ਵ ਕੱਪ ਹੋਵੇਗਾ