ਅਮਰੀਕਾ ਨੂੰ ਪਛਾੜ ਕੇ ਭਾਰਤ ਦਾ ਦੂਜਾ ਸਭ ਤੋਂ ਵੱਡਾ ਡਿਫੈਂਸ ਪਾਰਟਨਰ ਬਣਿਆ ਫਰਾਂਸ

ਅਮਰੀਕਾ ਨੂੰ ਪਛਾੜ ਕੇ ਭਾਰਤ ਦਾ ਦੂਜਾ ਸਭ ਤੋਂ ਵੱਡਾ ਡਿਫੈਂਸ ਪਾਰਟਨਰ ਬਣਿਆ ਫਰਾਂਸ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੀ 2 ਦਿਨਾ ਯਾਤਰਾ ’ਤੇ ਹਨ। ਪੀਐੱਮ ਮੋਦੀ ਦੇ ਇਸ ਦੌਰੇ ਨੂੰ ਭਾਰਤ ਅਤੇ ਫਰਾਂਸ ਵਿਚਾਲੇ ਮਜ਼ਬੂਤ ਹੁੰਦੇ ਸਬੰਧਾਂ ’ਚ ਇਕ ਮਹਤਵਪੂਰਨ ਮੀਲ ਦਾ ਪੱਥਰ ਮੰਨਿਆ ਜਾ ਰਿਹਾ ਹੈ। ਪੀਐੱਮ ਮੋਦੀ ਦੀ ਇਸ ਯਾਤਰਾ ਨੂੰ ਦੋਵਾਂ ਦੇਸ਼ਾਂ ਦੇ ਇਤਿਹਾਸਕ ਅਤੇ ਸੱਭਿਆਚਾਰਕ ਸਬੰਧਾਂ ਦੇ ਜਸ਼ਨ ਦੇ ਤੌਰ ’ਤੇ ਵੀ ਵੇਖਿਆ ਜਾ ਰਿਹਾ ਹੈ।

ਹਾਲ ਦੇ ਸਾਲਾਂ ’ਚ ਲਗਾਤਾਰ ਮਜ਼ਬੂਤ ਹੋ ਰਹੇ ਭਾਰਤ-ਫਰਾਂਸ ਸਬੰਧਾਂ ਦਾ ਇਕ ਲੰਮਾ ਅਤੇ ਖੁਸ਼ਹਾਲ ਇਤਿਹਾਸ ਹੈ। ਰੱਖਿਆ ਸਹਿਯੋਗ ਤੋਂ ਲੈ ਕੇ ਵਪਾਰ ਸਬੰਧਾਂ ਅਤੇ ਜਲਵਾਯੂ ਤਬਦੀਲੀ ਤੱਕ, ਭਾਰਤ ਅਤੇ ਫਰਾਂਸ ਨੇ ਕਈ ਕੌਮਾਂਤਰੀ ਮੁੱਦਿਆਂ ’ਤੇ ਇਕੱਠੇ ਮਿਲ ਕੇ ਕੰਮ ਕੀਤਾ ਹੈ। 1998 ’ਚ, ਤਤਕਾਲੀ ਫਰਾਂਸੀਸੀ ਰਾਸ਼ਟਰਪਤੀ ਜੈਕਸ ਸ਼ਿਰਾਕ ਨੇ ਭਾਰਤ ਦਾ ਦੌਰਾ ਕੀਤਾ ਸੀ। ਇਸ ਦੌਰਾਨ ਦੋਵੇਂ ਦੇਸ਼ ਠੋਸ ਦੋ-ਪੱਖੀ ਸਹਿਯੋਗ ’ਤੇ ਆਧਾਰਿਤ ਆਪਣੀ-ਆਪਣੀ ਰਣਨੀਤਕ ਆਜ਼ਾਦੀ ਵਿਕਸਿਤ ਕਰਨ ’ਤੇ ਸਹਿਮਤ ਹੋਏ ਸਨ। ਅਮਰੀਕਾ ਨੂੰ ਪਛਾੜ ਕੇ ਫਰਾਂਸ ਦੁਨੀਆ ’ਚ ਭਾਰਤ ਦਾ ਦੂਜਾ ਸਭ ਤੋਂ ਵੱਡਾ ਰੱਖਿਆ ਸਹਿਯੋਗੀ ਬਣਿਆ ਹੈ।