For Australia, playing Test cricket is more important than IPL money

For Australia, playing Test cricket is more important than IPL money
ਮੌਜੂਦਾ ਪੀੜ੍ਹੀ ਦੇ ਸਰਵਸ੍ਰੇਸ਼ਠ ਤੇਜ਼ ਗੇਂਦਬਾਜ਼ਾਂ ਵਿਚੋਂ ਇਕ ਮਿਸ਼ੇਲ ਸਟਾਰਕ ਨੇ ਖੁਦ ਨੂੰ ਆਈ. ਪੀ. ਐੱਲ. ਸਮੇਤ ਫ੍ਰੈਂਚਾਈਜ਼ੀ ਕ੍ਰਿਕਟ ਤੋਂ ਦੂਰ ਰੱਖਿਆ ਹੈ  ਤੇ ਉਸਦਾ ਮੰਨਣਾ ਹੈ ਕਿ ਉਹ ਆਸਟਰੇਲੀਆ ਲਈ ਖੇਡਦੇ ਸਮੇਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਦੇਣਾ ਚਾਹੁੰਦਾ ਹੈ। ਸਟਾਰਕ ਲਈ ਆਸਟਰੇਲੀਆ ਵਲੋਂ ਟੈਸਟ ਕ੍ਰਿਕਟ ਖੇਡਣਾ ਸਭ ਤੋਂ ਉੱਪਰ ਹੈ ਤੇ ਉਸ ਨੂੰ ਉਮੀਦ ਹੈ ਕਿ ਭਵਿੱਖ ਵਿਚ ਨੌਜਵਾਨ ਕ੍ਰਿਕਟਰ ਵੀ ਅਜਿਹਾ ਹੀ ਸੋਚਣਗੇ। ਸਟਾਰਕ ਦੇ ਕਈ ਸਾਥੀ ਖਿਡਾਰੀ ਆਈ. ਪੀ. ਐੱਲ., ਬਿੱਗ ਬੈਸ਼ ਸਮੇਤ ਦੁਨੀਆ ਦੀਆਂ ਚੋਟੀ ਦੀਆਂ ਟੀ-20 ਲੀਗਾਂ ’ਚ ਖੇਡ ਰਹੇ ਹਨ ਪਰ ਸਟਾਰਕ ਇਸ ਮੋਹ ਤੋਂ ਦੂਰ ਰਿਹਾ ਹੈ।