ਹੈਡਨ ਨੇ ਕਿਹਾ,‘‘ ਮੇਰਾ ਮੰਨਣਾ ਹੈ ਕਿ ਰਵੀਚੰਦਰਨ ਅਸ਼ਵਿਨ ਮਹੱਤਵਪੂਰਨ ਖਿਡਾਰੀ ਹੈ। ਉਹ ਡਬਲਯੂ. ਟੀ. ਸੀ. ਦੇ ਇਸ ਚੱਕਰ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹੈ ਪਰ ਉਹ ਟੀਮ ਵਿਚ ਨਹੀਂ ਹੈ। ਭਾਰਤ ਦੇ ਦ੍ਰਿਸ਼ਟੀਕੋਣ ਵਿਚ ਇਹ ਫੈਸਲਾ ਵਿਚਾਰਯੋਗ ਹੈ।’’
ਅਸ਼ਵਿਨ ਦੀ ਗੈਰ-ਹਾਜ਼ਰੀ ਵਿਚ ਭਾਰਤੀ ਇਲੈਵਨ ਵਿਚ ਰਵਿੰਦਰ ਜਡੇਜਾ ਇਕਮਾਤਰ ਸਪਿਨਰ ਹੈ। ਵਿਸ਼ਵ ਕੱਪ ਜੇਤੂ ਕਪਤਾਨ ਪੋਂਟਿੰਗ ਨੇ ਅਸ਼ਵਿਨ ਨੂੰ ਬਾਹਰ ਕਰਨ ਦੇ ਫੈਸਲੇ ਨੂੰ ਗਲਤੀ ਕਰਾਰ ਦਿੱਤਾ। ਉਸ ਨੇ ਕਿਹਾ, 'ਹੁਣ ਤੱਕ ਦੇ ਹਿਸਾਬ ਨਾਲ ਅਜਿਹਾ ਲੱਗ ਰਿਹਾ ਹੈ ਕਿ 4 ਤੇਜ਼ ਗੇਂਦਬਾਜ਼ਾਂ ਨਾਲ ਉਤਰਨਾ ਗਲਤੀ ਸੀ ਪਰ ਖੇਡ ਅੱਗੇ ਵਧਣ ਦੇ ਨਾਲ ਵੇਖਦੇ ਹਾਂ ਕਿ ਕੀ ਹੁੰਦਾ ਹੈ।'