Big decision of the center in favor of farmers

Big decision of the center in favor of farmers
ਕੇਂਦਰ ਸਰਕਾਰ ਨੇ ਬੁੱਧਵਾਰ ਸਹਿਕਾਰੀ ਖੇਤਰ ਵਿਚ ਦੁਨੀਆ ਦੀ ਸਭ ਤੋਂ ਵੱਡੀ ਅਨਾਜ ਭੰਡਾਰਨ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ। ਸਹਿਕਾਰੀ ਖੇਤਰ ਵਿੱਚ ਅਨਾਜ ਦੀ ਭੰਡਾਰਨ ਸਮਰੱਥਾ ਨੂੰ 700 ਲੱਖ ਟਨ ਤੱਕ ਵਧਾਉਣ ਲਈ ਇੱਕ ਲੱਖ ਕਰੋੜ ਰੁਪਏ ਦੀ ਲਾਗਤ ਆਵੇਗੀ।

ਕੈਬਨਿਟ ਮੀਟਿੰਗ ਵਿੱਚ ਲਏ ਗਏ ਫ਼ੈਸਲੇ ਦੀ ਜਾਣਕਾਰੀ ਦਿੰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਦੱਸਿਆ ਕਿ ਇਸ ਸਮੇਂ ਦੇਸ਼ ਵਿੱਚ ਅਨਾਜ ਦੀ ਭੰਡਾਰਨ ਸਮਰੱਥਾ 1450 ਲੱਖ ਟਨ ਹੈ। ਅਗਲੇ 5 ਸਾਲਾਂ ਵਿੱਚ ਇਸ ਸਮਰੱਥਾ ਨੂੰ 2150 ਲੱਖ ਟਨ ਤੱਕ ਵਧਾ ਦਿੱਤਾ ਜਾਵੇਗਾ। ਸਹਿਕਾਰੀ ਖੇਤਰ ਵਿੱਚ ਇਹ ਸਮਰੱਥਾ ਵਧੇਗੀ। ਠਾਕੁਰ ਨੇ ਪ੍ਰਸਤਾਵਿਤ ਯੋਜਨਾ ਨੂੰ ਸਹਿਕਾਰੀ ਖੇਤਰ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਅਨਾਜ ਭੰਡਾਰਨ ਪ੍ਰੋਗਰਾਮ ਦੱਸਿਆ। ਇਸ ਤਹਿਤ ਹਰੇਕ ਬਲਾਕ ਵਿੱਚ 2000 ਟਨ ਸਮਰੱਥਾ ਦੇ ਗੋਦਾਮ ਬਣਾਏ ਜਾਣਗੇ।