ਅਸ਼ਵਿਨ ਟੈਸਟ ਰੈਂਕਿੰਗ ’ਚ ਚੋਟੀ ’ਤੇ ਬਰਕਰਾਰ

ਅਸ਼ਵਿਨ ਟੈਸਟ ਰੈਂਕਿੰਗ ’ਚ ਚੋਟੀ ’ਤੇ ਬਰਕਰਾਰ
ਭਾਰਤੀ ਟੀਮ ਤੇ ਆਫ ਸਪਿਨਰ ਆਰ. ਅਸ਼ਵਿਨ ਬੁੱਧਵਾਰ ਨੂੰ ਜਾਰੀ ਤਾਜਾ ਆਈ. ਸੀ. ਸੀ. ਟੈਸਟ ਰੈਂਕਿੰਗ ਵਿਚ ਚੋਟੀ ’ਤੇ ਬਰਕਰਾਰ ਹਨ, ਜਦਕਿ ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ ਇੰਗਲੈਂਡ ਦੇ ਜੋ ਰੂਟ ਨੂੰ ਪਛਾੜ ਕੇ ਨੰਬਰ-1 ਬੱਲੇਬਾਜ਼ ਬਣ ਗਿਆ ਹੈ। ਪਿਛਲੇ ਮਹੀਨੇ ਆਸਟਰੇਲੀਆ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਗਵਾਉਣ ਵਾਲੀ ਭਾਰਤੀ ਟੀਮ ਪਹਿਲੇ ਸਥਾਨ ’ਤੇ ਬਣੀ ਹੋਈ ਹੈ। ਅਸ਼ਵਿਨ ਵੀ ਗੇਂਦਬਾਜ਼ਾਂ ਦੀ ਸੂਚੀ ਵਿਚ ਪਹਿਲੇ ਸਥਾਨ ’ਤੇ ਹੈ। ਇਸ ਸੀਨੀਅਰ ਆਫ ਸਪਿਨਰ ਦੇ 860 ਅੰਕ ਹਨ। ਆਸਟਰੇਲੀਆ ਦਾ ਕਪਤਾਨ ਪੈਟ ਕਮਿੰਸ 2 ਸਥਾਨਾਂ ਦੇ ਫਾਇਦੇ ਨਾਲ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਉਸਦੇ 826 ਅੰਕ ਹਨ। ਭਾਰਤ ਦਾ ਹੀ ਰਵਿੰਦਰ ਜਡੇਜਾ ਆਲਰਾਊਂਡਰਾਂ ਦੀ ਸੂਚੀ ਵਿਚ 434 ਅੰਕਾਂ ਨਾਲ ਚੋਟੀ ’ਤੇ ਬਰਕਰਾਰ ਹੈ। ਅਸ਼ਵਿਨ ਵੀ ਇਸ ਸੂਚੀ ਵਿਚ ਦੂਜੇ ਸਥਾਨ ’ਤੇ ਬਣਿਆ ਹੋਇਆ ਹੈ ਪਰ ਅਕਸ਼ਰ ਪਟੇਲ ਆਲਰਾਊਂਡਰਾਂ ਦੀ ਸੂਚੀ ਵਿਚ 5ਵੇਂ ਸਥਾਨ ’ਤੇ ਖਿਸਕ ਗਿਆ ਹੈ।