After hugging Navjot Sidhu, Bikram Majithia tweeted

After hugging Navjot Sidhu, Bikram Majithia tweeted

ਹੁਣ ਮਜੀਠੀਆ ਨੇ ਇਕ ਟਵੀਟ ਰਾਹੀਂ ਨਵਜੋਤ ਕੌਰ ਸਿੱਧੂ ਲਈ ਅਰਦਾਸ ਕੀਤੀ ਹੈ। ਮਜੀਠੀਆ ਨੇ ਟਵੀਟ ਕਰਦਿਆਂ ਕਿਹਾ, ''ਡਾ. ਨਵਜੋਤ ਕੌਰ ਸਿੱਧੂ ਜੀ ਕੈਂਸਰ ਤੋਂ ਜਲਦੀ ਠੀਕ ਹੋਵੋ। ਵਾਹਿਗੁਰੂ ਉਨ੍ਹਾਂ ਨੂੰ ਇਸ ਭਿਆਨਕ ਬਿਮਾਰੀ ਨੂੰ ਦੂਰ ਕਰਨ ਦੀ ਤਾਕਤ ਦੇਵੇ ਕਿਉਂਕਿ ਕੋਈ ਵੀ ਮਾਂ ਦੀ ਥਾਂ ਨਹੀਂ ਲੈ ਸਕਦਾ, ਜੋ ਹਰੇਕ ਪਰਿਵਾਰ ਵਿੱਚ ਤਾਕਤ ਦਾ ਥੰਮ੍ਹ ਹੈ। ਸਾਡੀਆਂ ਪ੍ਰਾਰਥਨਾਵਾਂ ਹਮੇਸ਼ਾ ਉਨ੍ਹਾਂ ਦੇ ਅਤੇ ਪਰਿਵਾਰ ਦੇ ਨਾਲ ਹਨ।"

ਲੰਬੇ ਸਮੇਂ ਤੋਂ ਸਿਆਸੀ ਵਿਰੋਧੀ ਰਹੇ ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨੀਂ ਜੱਫੀ ਪਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦੋਵਾਂ ਦੀ ਇਹ ਜੱਫੀ ਕਾਫੀ ਚਰਚਾ 'ਚ ਰਹੀ, ਜਿਸ ਤੋਂ ਬਾਅਦ ਇਹ ਕਿਹਾ ਜਾਣ ਲੱਗਾ ਕਿ ਦੋਵਾਂ 'ਚ ਹੁਣ ਨਜ਼ਦੀਕੀਆਂ ਵਧਣ ਲੱਗੀਆਂ ਹਨ। ਸਿੱਧੂ ਨੇ ਕਿਹਾ ਸੀ ਕਿ ਮਜੀਠੀਆ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ।