ਭਾਰਤ ਦੀ ਮਜ਼ਬੂਤ ਸ਼ੁਰੂਆਤ, ਰੋਹਿਤ, ਜੈਸਵਾਲ ਤੇ ਕੋਹਲੀ ਨੇ ਜੜੇ ਅਰਧ ਸੈਂਕੜੇ

ਭਾਰਤ ਦੀ ਮਜ਼ਬੂਤ ਸ਼ੁਰੂਆਤ, ਰੋਹਿਤ, ਜੈਸਵਾਲ ਤੇ ਕੋਹਲੀ ਨੇ ਜੜੇ ਅਰਧ ਸੈਂਕੜੇ

ਅੱਜ ਤੋਂ ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਦੂਜਾ ਟੈਸਟ ਮੁਕਾਬਲਾ ਖੇਡਿਆ ਜਾ ਰਿਹਾ ਹੈ। ਮੇਜ਼ਬਾਨ ਵੈਸਟ ਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਭਾਰਤੀ ਟੀਮ ਨੇ ਇਕ ਬਦਲਾਅ ਕਰਦਿਆਂ ਇਕ ਹੋਰ ਨਵੇਂ ਖਿਡਾਰੀ ਨੂੰ ਮੌਕਾ ਦਿੱਤਾ ਹੈ। ਮੈਚ ਦੇ ਪਹਿਲੇ ਦਿਨ ਦੇ ਸ਼ੁਰੂਆਤੀ ਸ਼ੈਸ਼ਨ ਵਿਚ ਭਾਰਤੀ ਸਲਾਮੀ ਬੱਲੇਬਾਜ਼ਾਂ ਨੇ ਮਜ਼ਬੂਤ ਸ਼ੁਰੂਆਤ ਕੀਤੀ। ਪਹਿਲੀ ਵਿਕਟ ਲਈ ਯਸ਼ਸਵੀ ਜੈਸਵਾਲ ਤੇ ਰੋਹਿਤ ਸ਼ਰਮਾ ਵਿਚਾਲੇ 139 ਦੌੜਾਂ ਦੀ ਸਾਂਝੇਦਾਰੀ ਹੋਈ। ਯਸ਼ਸਵੀ ਜੈਸਵਾਲ 57 ਦੌੜਾਂ ਬਣਾ ਕੇ ਜੇਸਨ ਹੋਲਡਰ ਦਾ ਸ਼ਿਕਾਰ ਬਣੇ। ਇਸ ਮਗਰੋਂ ਸ਼ੁਭਮਨ ਗਿੱਲ (10) ਅਤੇ ਕਪਤਾਨ ਰੋਹਿਤ ਸ਼ਰਮਾ (80) ਦੀ ਵਿਕਟ ਵੀ ਛੇਤੀ ਡਿੱਗ ਗਈ। ਵਿਰਾਟ ਕੋਹਲੀ ਨੇ ਅਜਿੰਕਯ ਰਹਾਣੇ ਨਾਲ ਮਿੱਲ ਕੇ ਪਾਰੀ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਰਹਾਣੇ ਵੀ 8 ਦੌੜਾਂ ਬਣਾ ਕੇ ਗੈਬਰੀਅਲ ਦੀ ਗੇਂਦ 'ਤੇ ਬੋਲਡ ਹੋ ਗਏ।