4 ਕਾਂਗਰਸੀ ਨੇਤਾਵਾਂ ਤੋਂ ਮੰਗੇ 10-10 ਲੱਖ ਰੁਪਏ

4 ਕਾਂਗਰਸੀ ਨੇਤਾਵਾਂ ਤੋਂ ਮੰਗੇ 10-10 ਲੱਖ ਰੁਪਏ
ਕਾਂਗਰਸ ਦੀ ਮੱਧ ਪ੍ਰਦੇਸ਼ ਇਕਾਈ ਦੇ ਪ੍ਰਧਾਨ ਕਮਲਨਾਥ ਦਾ ਮੋਬਾਇਲ ਫੋਨ 2 ਧੋਖੇਬਾਜ਼ਾਂ ਨੇ ਹੈਕ ਕਰ ਲਿਆ, ਪਾਰਟੀ ਵਿਧਾਇਕ ਸਤੀਸ਼ ਸੀਕਰਵਾਰ, ਖਜ਼ਾਨਚੀ ਅਸ਼ੋਕ ਸਿੰਘ, ਕਾਂਗਰਸ ਦੀ ਇੰਦੌਰ ਸ਼ਹਿਰ ਇਕਾਈ ਦੇ ਪ੍ਰਧਾਨ ਸੁਰਜੀਤ ਸਿੰਘ ਚੱਢਾ ਅਤੇ ਸਾਬਕਾ ਖਜ਼ਾਨਚੀ ਗੋਵਿੰਦ ਗੋਇਲ ਤੋਂ 10-10 ਲੱਖ ਰੁਪਏ ਮੰਗੇ। ਕਾਂਗਰਸੀ ਅਧਿਕਾਰੀਆਂ ਨੇ 2 ਲੋਕਾਂ ਨੂੰ ਫੜ ਲਿਆ, ਜਿਨ੍ਹਾਂ ਨੇ ਫੋਨ ਕੀਤਾ ਸੀ ਅਤੇ ਫਿਰ ਮਾਲਵੀਆ ਨਗਰ ਇਲਾਕੇ ’ਚ ਪੈਸੇ ਲੈਣ ਆਏ ਸਨ।

ਧੋਖਾਦੇਹੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਗੋਇਲ ਨੇ ਕੁਝ ਅਹੁਦੇਦਾਰਾਂ ਨਾਲ ਮਿਲ ਕੇ ਕਾਲ ਡਿਟੇਲ ਚੈੱਕ ਕੀਤੀ ਅਤੇ ਪਾਇਆ ਕਿ ਸਾਬਕਾ ਮੁੱਖ ਮੰਤਰੀ ਨੇ ਪਾਰਟੀ ਮੈਂਬਰਾਂ ਤੋਂ ਪੈਸੇ ਨਹੀਂ ਮੰਗੇ। ਇਸ ਤੋਂ ਬਾਅਦ ਗੋਇਲ ਨੇ ਫਿਰ ਧੋਖੇਬਾਜ਼ਾਂ ਨੂੰ ਫਸਾਉਣ ਦਾ ਫੈਸਲਾ ਕੀਤਾ ਅਤੇ ਨੌਜਵਾਨਾਂ ਨੂੰ ਪੈਸੇ ਇਕੱਠੇ ਕਰਨ ਲਈ ਆਪਣੇ ਦਫਤਰ ਬੁਲਾਇਆ। ਗੋਇਲ ਦੇ ਦਫਤਰ ’ਚ ਪੈਸੇ ਲੈਣ ਆਏ 25 ਅਤੇ 28 ਸਾਲਾ ਦੋਵਾਂ ਨੌਜਵਾਨਾਂ ਨੂੰ ਕਾਂਗਰਸੀ ਅਧਿਕਾਰੀਆਂ ਤੇ ਵਰਕਰਾਂ ਨੇ ਫੜ ਕੇ ਪੁਲਸ ਹਵਾਲੇ ਕਰ ਦਿੱਤਾ।