ਫਗਵਾੜਾ 'ਚ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪੇਕੇ ਪਰਿਵਾਰ ਨੇ ਲਾਏ ਕਤਲ ਦੇ ਦੋਸ਼

ਫਗਵਾੜਾ 'ਚ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪੇਕੇ ਪਰਿਵਾਰ ਨੇ ਲਾਏ ਕਤਲ ਦੇ ਦੋਸ਼
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮ੍ਰਿਤਕਾ ਵਰਸ਼ਾ ਮਿਸ਼ਰਾ ਦੇ ਪਿਤਾ ਵੱਲੋਂ ਮੀਡੀਆ ਅਤੇ ਲੋਕਾਂ ਦੇ ਸਾਹਮਣੇ ਗੰਭੀਰ ਦੋਸ਼ ਲਗਾਏ ਸਨ ਕਿ ਉਨ੍ਹਾਂ ਦੀ ਧੀ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਪੱਖੇ ’ਤੇ ਲਟਕਾਇਆ ਗਿਆ ਹੈ।ਜਾਣਕਾਰੀ ਅਨੁਸਾਰ ਪੁਲਸ ਨੇ ਮ੍ਰਿਤਕਾ ਵਰਸ਼ਾ ਮਿਸ਼ਰਾ ਦੀ ਮਾਂ ਸੁਮਨ ਸੇਵੀ ਪਤਨੀ ਬਲਵਿੰਦਰ ਦੂਬੇ ਵਾਸੀ ਗਲੀ ਨੰਬਰ 11 ਬੀ ਓਂਕਾਰ ਨਗਰ ਫਗਵਾੜਾ ਦੇ ਬਿਆਨ ’ਤੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਪਤੀ ਰਵੀ ਮਿਸ਼ਰਾ ਪੁੱਤਰ ਰਾਮ ਬਾਬੂ ਮਿਸ਼ਰਾ ਵਾਸੀ 19 ਬੀ ਸ਼ਹੀਦ ਭਗਤ ਸਿੰਘ ਨਗਰ ਖੋਥਡ਼ਾ ਰੋਡ ਫਗਵਾੜਾ ਖ਼ਿਲਾਫ਼ ਧਾਰਾ 306 ਤਹਿਤ ਕੇਸ ਦਰਜ ਕੀਤਾ ਹੈ