ਅਮਰੀਕਾ : 30 ਲੱਖ ਡਾਲਰ ਤੋਂ ਵੱਧ ਦੀ ਕੀਮਤ ਦੀ 30 ਕਿਲੋ 'ਕੋਕੀਨ' ਬਰਾਮਦ

ਅਮਰੀਕਾ : 30 ਲੱਖ ਡਾਲਰ ਤੋਂ ਵੱਧ ਦੀ ਕੀਮਤ ਦੀ 30 ਕਿਲੋ 'ਕੋਕੀਨ' ਬਰਾਮਦ
ਅਧਿਕਾਰੀਆਂ ਮੁਤਾਬਕ ਮੈਰੀਲੈਂਡ ਸੂਬੇ ਪ੍ਰਿੰਸ ਜਾਰਜ ਕਾਉਂਟੀ ਦੇ ਪੁਲਸ ਵਿਭਾਗ ਨੇ ਕਿਹਾ ਕਿ ਜਾਸੂਸਾਂ ਨੇ ਵਿਲੀਅਨਜ਼ ਕੁਇੰਟਾਨਿਲਾ ਬੇਲਟ੍ਰਾਨ ਨਾਮੀਂ ਸਮਗਲਰ ਦੇ ਘਰ 'ਤੇ ਤਲਾਸ਼ੀ ਵਾਰੰਟ ਨੂੰ ਅੰਜ਼ਾਮ ਦਿੱਤਾ, ਜਿੱਥੇ ਉਨ੍ਹਾਂ ਨੂੰ ਕੋਕੀਨ ਦੇ ਨਾਲ-ਨਾਲ ਫੈਂਟਾਨਿਲ ਨਾਲ ਭਰੀ 25 ਔਂਸ ਕੋਕੀਨ, 37 ਗ੍ਰਾਮ ਮੈਥਾਮਫੇਟਾਮਾਈਨ, ਅਤੇ 120,000 ਡਾਲਰ ਤੋਂ ਵੱਧ ਦੀ ਨਕਦੀ ਵੀ ਮਿਲੀ। ਪੁਲਸ ਅਨੁਸਾਰ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੁੱਲ ਕੀਮਤ 30 ਲੱਖ ਡਾਲਰ ਤੋਂ ਵੱਧ ਹੈ।