ਰੂਹ ਕੰਬਾਊ ਵਾਰਦਾਤ: ਲਾਅ ਕਾਲਜ ਦੇ ਪ੍ਰੋਫੈਸਰ ਨੇ ਮਾਂ ਦੇ ਸਾਹਮਣੇ ਵੱਢ ਦਿੱਤਾ ਪਿਓ
: ਸ਼ਹਿਰ ਦੇ ਇੱਕ ਪ੍ਰਾਈਵੇਟ ਲਾਅ ਕਾਲਜ ਦੇ ਇੱਕ ਸਹਾਇਕ ਪ੍ਰੋਫੈਸਰ ਨੇ ਬੁੱਧਵਾਰ ਨੂੰ ਕਥਿਤ ਤੌਰ 'ਤੇ ਆਪਣੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਦੇ ਡਿਪਟੀ ਕਮਿਸ਼ਨਰ ਪ੍ਰਤੀਕ ਸਿੰਘ ਨੇ ਦੱਸਿਆ ਕਿ ਜਨਤਕ ਖੇਤਰ ਦੇ ਅਦਾਰੇ ਨਾਲਕੋ ਦੇ ਸੇਵਾਮੁਕਤ ਅਧਿਕਾਰੀ ਸੁਨੀਲ ਚੌਧਰੀ ਦੀ ਛਾਤੀ ਅਤੇ ਢਿੱਡ 'ਤੇ ਚਾਕੂ ਨਾਲ ਕਈ ਵਾਰ ਕੀਤੇ ਗਏ ਸਨ। ਪੁਲਸ ਮੁਤਾਬਕ ਦੋਸ਼ੀ ਅਨਿਰੁੱਧ ਚੌਧਰੀ (38) ਆਪਣੀ ਪਤਨੀ ਨਾਲ ਝਗੜੇ ਤੋਂ ਬਾਅਦ ਇੱਥੇ ਮਾਨਚੇਸ਼ਵਰ ਥਾਣੇ ਦੇ ਅਧੀਨ ਕਾਲਰਾਹੰਗਾ ਖੇਤਰ ਦੇ ਇਕ ਅਪਾਰਟਮੈਂਟ 'ਚ ਆਪਣੇ ਮਾਤਾ-ਪਿਤਾ ਨਾਲ ਰਹਿ ਰਿਹਾ ਸੀ। ਇਹ ਦਰਦਨਾਕ ਘਟਨਾ ਸਵੇਰੇ ਉਸਦੀ ਮਾਂ ਸੁਨੀਤਾ ਦੇ ਸਾਹਮਣੇ ਵਾਪਰੀ। ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਸਵੇਰੇ 4.30 ਵਜੇ ਪੀ.ਸੀ.ਆਰ ਵੈਨ ਮੌਕੇ 'ਤੇ ਪਹੁੰਚੀ ਅਤੇ ਗੰਭੀਰ ਜ਼ਖ਼ਮੀ ਸੁਨੀਲ ਨੂੰ ਕੈਪੀਟਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਘਟਨਾ ਵਿੱਤੀ ਵਿਵਾਦ ਕਾਰਨ ਵਾਪਰੀ ਹੈ। ਪੁਲਸ ਅਨੁਸਾਰ ਅਨਿਰੁੱਧ ਚੌਧਰੀ 'ਤੇ ਕਥਿਤ ਤੌਰ 'ਤੇ ਭਾਰੀ ਕਰਜ਼ਾ ਸੀ, ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ। ਆਰਥਿਕ ਮਦਦ ਨੂੰ ਲੈ ਕੇ ਉਸ ਦਾ ਆਪਣੇ ਪਿਤਾ ਨਾਲ ਝਗੜਾ ਸੀ। ਜਦੋਂ ਸੁਨੀਲ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਦੋਸ਼ੀ ਪੁੱਤਰ ਨੇ ਉਸ 'ਤੇ ਤੇਜ਼ਧਾਰ ਚਾਕੂ ਨਾਲ ਕਈ ਵਾਰ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ। ਮਾਨਚੇਸ਼ਵਰ ਪੁਲਸ ਨੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।