25 ਮਿੰਟ ਤੱਕ ਚੱਲਿਆ ਸੀ 'ਅਪ੍ਰੇਸ਼ਨ ਸਿੰਦੂਰ' ; ਰਾਤ 1:05 ਤੋਂ 1:30 ਵਜੇ ਦੇ ਵਿਚਕਾਰ ਹੋਇਆ ਹਮਲਾ

25 ਮਿੰਟ ਤੱਕ ਚੱਲਿਆ ਸੀ 'ਅਪ੍ਰੇਸ਼ਨ ਸਿੰਦੂਰ' ; ਰਾਤ 1:05 ਤੋਂ 1:30 ਵਜੇ ਦੇ ਵਿਚਕਾਰ ਹੋਇਆ ਹਮਲਾ

Operation Sindoor: ਪਹਿਲਗਾਮ ਵਿਚ ਹੋਏ ਘਾਤਕ ਅੱਤਵਾਦੀ ਹਮਲੇ ਦਾ ਜਵਾਬ ਦਿੰਦਿਆਂ, ਭਾਰਤੀ ਹਥਿਆਰਬੰਦ ਬਲਾਂ ਨੇ ਬੁੱਧਵਾਰ ਤੜਕੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿਚਲੇ ਨੌਂ ਦਹਿਸ਼ਤਗਰਦਾਂ ਦੇ ਠਿਕਾਣਿਆਂ ’ਤੇ ਹਵਾਈ ਹਮਲਾ ਕੀਤਾ ਹੈ।  ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ, ਭਾਰਤੀ ਫੌਜ ਨੇ ਅੱਤਵਾਦ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਇੱਕ ਸਾਂਝੇ ਆਪ੍ਰੇਸ਼ਨ ਦੇ ਤਹਿਤ, ਭਾਰਤ ਦੀਆਂ ਤਿੰਨਾਂ ਫੌਜਾਂ ਨੇ ਪਾਕਿਸਤਾਨ ਵਿੱਚ ਸਥਿਤ ਕੁੱਲ 9 ਅੱਤਵਾਦੀ ਠਿਕਾਣਿਆਂ 'ਤੇ ਹਵਾਈ ਹਮਲੇ ਕਰਕੇ ਕਾਰਵਾਈ ਕੀਤੀ ਹੈ। ਰਿਪੋਰਟ ਅਨੁਸਾਰ ਇਸ ਹਮਲੇ ਵਿੱਚ ਲਗਭਗ 90 ਅੱਤਵਾਦੀ ਮਾਰੇ ਗਏ ਹਨ। ਭਾਰਤ ਨੇ ਇਸ ਕਾਰਵਾਈ ਨੂੰ 'ਸਿੰਧੂਰ ਆਪਰੇਸ਼ਨ' ਕਿਹਾ ਹੈ।

 

ਭਾਰਤ ਸਰਕਾਰ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਇਸ ਕਾਰਵਾਈ ਵਿੱਚ, ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅੱਤਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿੱਥੋਂ ਭਾਰਤ 'ਤੇ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਈ ਗਈ ਸੀ। ਦੂਜੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਭਾਰਤ ਵੱਲੋਂ ਕੀਤੇ ਗਏ ਹਵਾਈ ਹਮਲੇ ਨੂੰ 'ਕਾਇਰਤਾਪੂਰਨ' ਦੱਸਿਆ ਹੈ। ਦੱਸ ਦਈਏ ਕਿ ਭਾਰਤ ਵੱਲੋਂ ਇਹ ਹਮਲਾ ਪਹਿਲਗਾਮ ਹਮਲੇ ਤੋਂ ਦੋ ਹਫ਼ਤੇ ਬਾਅਦ ਕੀਤੇ ਗਏ ਹਨ। ਇਸ ਅੱਤਵਾਦੀ ਹਮਲੇ ਵਿਚ 25 ਭਾਰਤੀ ਅਤੇ ਇੱਕ ਨੇਪਾਲੀ ਨਾਗਰਿਕ ਦੀ ਮੌਤ ਹੋਈ ਸੀ। ਭਾਰਤੀ ਫੌਜ ਨੇ ਕਿਹਾ, “ਇਹ ਕਦਮ ਪਹਿਲਗਾਮ ਹਮਲੇ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਭਾਰਤ ਵਚਨਬੱਧ ਹੈ ਕਿ ਇਸ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ।’’

 

ਇਸ ਕਾਰਵਾਈ ਦੀ ਪੂਰੀ ਰਣਨੀਤੀ ਅਤੇ ਨਿਗਰਾਨੀ ਉੱਚ ਪੱਧਰੀ ਫੌਜੀ ਅਧਿਕਾਰੀਆਂ ਵੱਲੋਂ ਕੀਤੀ ਗਈ। ਕਾਬਿਲੇਗੌਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 29 ਅਪ੍ਰੈਲ ਨੂੰ ਉੱਚ ਪੱਧਰੀ ਰੱਖਿਆ ਬੈਠਕ ਦੌਰਾਨ ਭਾਰਤੀ ਫੌਜ ਨੂੰ ਕਾਰਵਾਈ ਦੇ ਢੰਗ, ਟੀਚਿਆਂ ਅਤੇ ਸਮੇਂ ਬਾਰੇ ਪੂਰੀ ਛੁਟ ਦਿੱਤੀ ਸੀ। ਮੋਦੀ ਨੇ ਅਤਿਵਾਦ ਖ਼ਿਲਾਫ਼ ਸਖ਼ਤ ਜਵਾਬ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਸੀ। 

ਜਾਣੋ ਕਿਹੜੇ ਕਿਹੜੇ ਨੌ ਅੱਤਵਾਦੀ ਕੈਪਾਂ ’ਤੇ ਕੀਤਾ ਹਮਲਾ

 

ਭਾਰਤੀ ਹਥਿਆਰਬੰਦ ਬਲਾਂ ਨੇ ਬੁੱਧਵਾਰ ਸਵੇਰੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਨੌਂ ਅੱਤਵਾਦੀ ਕੈਂਪਾਂ 'ਤੇ ਹਮਲਾ ਕੀਤਾ। ਇਨ੍ਹਾਂ ਵਿੱਚੋਂ ਚਾਰ ਪਾਕਿਸਤਾਨ ਦੇ ਅੰਦਰ ਹਨ, ਜਦੋਂ ਕਿ ਪੰਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਹਨ।

ਖੁਫੀਆ ਜਾਣਕਾਰੀ ਦੇ ਆਧਾਰ 'ਤੇ, ਭਾਰਤੀ ਹਵਾਈ ਸੈਨਾ ਦੇ ਹਮਲਿਆਂ ਵਿੱਚ ਜੈਸ਼-ਏ-ਮੁਹੰਮਦ ਦੇ ਚਾਰ ਅੱਤਵਾਦੀ ਸਮੂਹਾਂ, ਲਸ਼ਕਰ-ਏ-ਤੋਇਬਾ ਦੇ ਤਿੰਨ ਅਤੇ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ ਸਮੂਹਾਂ ਨੂੰ ਨਿਸ਼ਾਨਾ ਬਣਾਇਆ ਗਿਆ।

  • ਮਰਕਜ਼ ਸੁਭਾਨ ਅੱਲ੍ਹਾ, ਬਹਾਵਲਪੁਰ - ਜੈਸ਼
  • ਮਰਕਜ਼ ਤਾਇਬਾ, ਮੁਰੀਦਕੇ - ਲਸ਼ਕਰ
  • ਸਰਜਲ, ਤੇਹਰਾ ਕਲਾਂ - ਜੇ.ਈ.ਐਮ.
  • ਮਹਿਮੂਨਾ ਜ਼ੋਇਆ, ਸਿਆਲਕੋਟ - ਐੱਚ.ਐੱਮ.
  • ਮਰਕਜ਼ ਅਹਲੇ ਹਦੀਸ, ਬਰਨਾਲਾ - ਲਸ਼ਕਰ
  • ਮਰਕਜ਼ ਅੱਬਾਸ, ਕੋਟਲੀ - ਜੈਸ਼
  • ਮੁਸਕਰ ਰਹੀਲ ਸ਼ਹੀਦ, ਕੋਟਲੀ - ਐਚ.ਐਮ
  • ਸ਼ਵਾਈ ਨਾਲਾ ਕੈਂਪ, ਮੁਜ਼ੱਫਰਾਬਾਦ - ਲਸ਼ਕਰ
  • ਸਯਦਨਾ ਬਿਲਾਲ ਕੈਂਪ, ਮੁਜ਼ੱਫਰਾਬਾਦ - ਜੇ.ਈ.ਐਮ 

    ਨਾਰੀ ਸ਼ਕਤੀ ਨੇ ਇੰਝ ਲਿਆ ਪਹਿਲਗਾਮ ਦਾ ਬਦਲਾ

     

  • ਰਾਤ 1:05 ਤੋਂ 1:30 ਵਜੇ ਦੇ ਵਿਚਕਾਰ ਹੋਇਆ ਹਮਲਾ
  • POK ਦੇ ਟੇਨਿੰਗ ਖੇਤਰ, ਲਾਂਚਪੈਡ 'ਤੇ ਕੀਤਾ ਗਿਆ ਹਮਲਾ
  • ਖੁਫ਼ੀਆ ਸੂਚਨਾ ਦੇ ਆਧਾਰ 'ਤੇ ਚੁਣੇ ਗਏ ਨਿਸ਼ਾਨੇ
  • LOC ਤੋਂ 30 ਕਿਲੋਮੀਟਰ ਦੂਰ 9 ਅੱਤਵਾਦੀ ਟਿਕਾਣੇ ਬਣਾਏ ਗਏ ਨਿਸ਼ਾਨੇ
  • ਕਿਸੇ ਨਾਗਰਿਕ ਟਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ
  • ਮੁਜਫਰਾਬਾਦ ਦੇ ਲਸ਼ਕਰ ਦੇ ਅੱਤਵਾਦੀ ਟਿਕਾਣੇ 'ਤੇ ਹਮਲਾ
  • ਲਸ਼ਕਰ ਦੇ ਸੇਰਨਾ ਬਿਲਾਲ ਕੈਂਪ 'ਤੇ ਨਿਸ਼ਾਨਾ
  • ਸਰਜਲ ਕੈਂਪ ਸਿਆਲਕੋਟ ਨੂੰ ਨਿਸ਼ਾਨਾ ਬਣਾਇਆ
  • ਬਹਾਵਲਪੁਰ ਮਰਕਜ ਸੁਭਾਨ ਅੱਲਾ ਕੈਂਪ
  • ਬਹਾਵਲਪੁਰ 'ਚ ਜੈਸ਼ ਦੇ ਹੈਡਕੁਆਰਟਰ ਨੂੰ ਵੀ ਬਣਾਇਆ ਨਿਸ਼ਾਨਾ
  • ਬਰਨਾਲਾ ਕੈਂਪ ਨੂੰ ਨਿਸ਼ਾਨਾ ਬਣਾਇਆ
  • ਸਟੀਕ ਨਿਸ਼ਾਨਿਆਂ ਲਈ ਵਿਸ਼ੇਸ਼ ਹਥਿਆਰਾਂ ਦੀ ਕੀਤੀ ਗਈ ਵਰਤੋਂ