ਆਪਣੀ ‘ਭਾਰਤ ਜੋੜੋ ਨਿਆਏ ਯਾਤਰਾ’ ਦੌਰਾਨ ਸ਼ੁੱਕਰਵਾਰ ਗੋਧਰਾ ਰੇਲਵੇ ਸਟੇਸ਼ਨ ਦੇ ਸਾਹਮਣੇ ਮੁਸਲਿਮ ਬਹੁਗਿਣਤੀ ਵਾਲੇ ਇਲਾਕੇ ’ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਨੇ ਨਰਿੰਦਰ ਮੋਦੀ ਸਰਕਾਰ ਦੀ ‘ਸਟਾਰਟਅੱਪ ਇੰਡੀਆ’ ਪਹਿਲਕਦਮੀ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਜੇ ਕਾਂਗਰਸ ਸਰਕਾਰ ਆਈ ਤਾਂ ਇਸ ਖੇਤਰ ਨੂੰ ਪਾਲਣ ਪੋਸ਼ਣ ਲਈ 5,000 ਕਰੋੜ ਰੁਪਏ ਦਿੱਤੇ ਜਾਣਗੇ।
ਕਾਂਗਰਸੀ ਨੇਤਾ ਨੇ ਪੁੱਛਿਆ ਕਿ ਕੀ ਲੋਕਾਂ ਨੇ ਕੋਈ ਸਟਾਰਟਅੱਪ ਵੇਖਿਆ ਹੈ? ਕੀ ਸਟਾਰਟਅੱਪ ਹੁਣ ਕਿਤੇ ਵੀ ਵਿਖਾਈ ਦੇ ਰਹੇ ਹਨ? ਇੱਕ ਵੀ ਸਟਾਰਟਅੱਪ ਮੌਜੂਦ ਨਹੀਂ ਹੈ। ਜੋ ਮੌਜੂਦ ਹਨ ਉਹ ਵਿਦੇਸ਼ੀ ਕੰਪਨੀਆਂ ਦੇ ਕੰਟਰੋਲ ’ਚ ਹਨ। ਅਸੀਂ 5000 ਕਰੋੜ ਰੁਪਏ ਦਾ ਫੰਡ ਬਣਾਵਾਂਗੇ ਤਾਂ ਜੋ ਗਰੀਬ ਕਿਸਾਨਾਂ ਅਤੇ ਮਜ਼ਦੂਰਾਂ ਦੇ ਪੁੱਤਰ ਆਪਣਾ ਸਟਾਰਟਅੱਪ ਸ਼ੁਰੂ ਕਰ ਸਕਣ।