KKR ਦੀ ਦੂਜੀ ਜਿੱਤ, ਹੈਦਰਾਬਾਦ ਨੇ ਹਾਰ ਦੀ ਹੈਟ੍ਰਿਕ ਲਗਾਈ
ਸਨਰਾਈਜ਼ਰਜ਼ ਹੈਦਰਾਬਾਦ ਨੂੰ 201 ਰਨਾਂ ਦਾ ਲਕਸ਼ ਮਿਲਿਆ ਸੀ। ਵੱਡੇ ਟਾਰਗੇਟ ਦਾ ਪਿੱਛਾ ਕਰਣ ਉਤਰੀ ਹੈਦਰਾਬਾਦ ਦੀ ਸ਼ੁਰੂਆਤ ਬਹੁਤ ਹੀ ਖਰਾਬ ਰਹੀ। ਟਾਪ ਆਰਡਰ ਇੱਕ ਵਾਰ ਫਿਰ ਨਾਕਾਮ ਸਾਬਤ ਹੋਇਆ। 9 ਰਨਾਂ ਦੇ ਸਕੋਰ ਤਕ ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ ਅਤੇ ਟ੍ਰੈਵਿਸ ਹੈੱਡ ਆਊਟ ਹੋ ਚੁੱਕੇ ਸਨ। ਇੱਕ ਸਮੇਂ SRH ਲਈ 100 ਰਨ ਤੱਕ ਪਹੁੰਚਣਾ ਵੀ ਮੁਸ਼ਕਿਲ ਜਾਪ ਰਿਹਾ ਸੀ, ਪਰ ਹੈਨਰਿਕ ਕਲਾਸੇਨ ਨੇ 33 ਰਨ ਅਤੇ ਕਾਮਿੰਦੁ ਮੈਂਡਿਸ ਨੇ 27 ਰਨ ਦੀ ਪਾਰੀ ਖੇਡਕੇ ਕਿਸੇ ਤਰ੍ਹਾਂ ਟੀਮ ਨੂੰ 100 ਦੇ ਪਾਰ ਪਹੁੰਚਾਇਆ। SRH ਦੀ ਪੂਰੀ ਟੀਮ ਸਿਰਫ਼ 120 ਰਨ ਹੀ ਬਣਾ ਸਕੀ।
ਕੋਲਕਾਤਾ ਦੀ ਜਿੱਤ ਦੀ ਨੀਂਹ ਅੰਗਕ੍ਰਿਸ਼ ਰਘੁਵੰਸ਼ੀ ਨੇ ਰੱਖੀ ਸੀ, ਜਿਨ੍ਹਾਂ ਨੇ 32 ਗੇਂਦਾਂ 'ਤੇ 50 ਰਨ ਦੀ ਪਾਰੀ ਖੇਡੀ ਅਤੇ ਕਪਤਾਨ ਅਜਿੰਕਿਆ ਰਹਾਣੇ ਨਾਲ ਮਿਲਕੇ 81 ਰਨਾਂ ਦੀ ਮਹੱਤਵਪੂਰਨ ਸਾਂਝ ਬਣਾਈ। ਉਸ ਤੋਂ ਬਾਅਦ ਵੈਂਕਟੇਸ਼ ਅਈਅਰ ਅਤੇ ਰਿੰਕੂ ਸਿੰਘ ਨੇ ਧਮਾਲ ਮਚਾਇਆ। ਅਈਅਰ ਨੇ 29 ਗੇਂਦਾਂ 'ਤੇ 60 ਰਨਾਂ ਦੀ ਤੂਫਾਨੀ ਪਾਰੀ ਖੇਡੀ, ਜਦਕਿ ਰਿੰਕੂ ਸਿੰਘ ਨੇ 17 ਗੇਂਦਾਂ 'ਤੇ ਨਾ ਆਉਟ ਰਹਿੰਦਿਆਂ 32 ਰਨ ਬਣਾਏ। ਉਨ੍ਹਾਂ ਨੇ KKR ਨੂੰ 200 ਦੇ ਸਕੋਰ ਤੱਕ ਪਹੁੰਚਣ ਵਿੱਚ ਮਦਦ ਕੀਤੀ।
SRH ਦੀ IPL ਵਿੱਚ ਸਭ ਤੋਂ ਵੱਡੀ ਹਾਰ
ਇਹ ਇੰਡਿਅਨ ਪ੍ਰੀਮਿਅਰ ਲੀਗ ਦੇ ਇਤਿਹਾਸ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦੀ ਸਭ ਤੋਂ ਵੱਡੀ ਹਾਰ ਹੈ। KKR ਦੇ ਹੱਥੋਂ ਉਨ੍ਹਾਂ ਨੂੰ 80 ਰਨਾਂ ਦੀ ਹਾਰ ਮਿਲੀ ਹੈ। ਇਸ ਤੋਂ ਪਹਿਲਾਂ IPL ਵਿੱਚ ਹੈਦਰਾਬਾਦ ਦੀ ਸਭ ਤੋਂ ਵੱਡੀ ਹਾਰ CSK ਵਿਰੁੱਧ ਆਈ ਸੀ, ਜਦੋਂ ਚੇੱਨਈ ਸੁਪਰ ਕਿੰਗਜ਼ ਨੇ IPL 2024 ਵਿੱਚ ਉਨ੍ਹਾਂ ਨੂੰ 78 ਰਨਾਂ ਨਾਲ ਹਰਾਇਆ ਸੀ। ਇਸ ਤੋਂ ਇਲਾਵਾ, ਚੇੱਨਈ ਨੇ 2013 ਵਿੱਚ ਵੀ ਹੈਦਰਾਬਾਦ ਨੂੰ 77 ਰਨਾਂ ਨਾਲ ਮਾਤ ਦਿੱਤੀ ਸੀ।