ਕੇਕੇਆਰ ਦੀ ਜਿੱਤ ਨਾਲ ਪੁਆਇੰਟ ਟੇਬਲ 'ਚ ਵੱਡਾ ਉਲਟਫੇਰ, ਚੇਨਈ ਨੂੰ ਹੋਇਆ ਭਾਰੀ ਨੁਕਸਾਨ; 'ਮਾਹੀ' ਦਾ ਮੈਦਾਨ 'ਚ ਨਹੀਂ ਚੱਲਿਆ ਜਾਦੂ...

ਕੇਕੇਆਰ ਦੀ ਜਿੱਤ ਨਾਲ ਪੁਆਇੰਟ ਟੇਬਲ 'ਚ ਵੱਡਾ ਉਲਟਫੇਰ, ਚੇਨਈ ਨੂੰ ਹੋਇਆ ਭਾਰੀ ਨੁਕਸਾਨ; 'ਮਾਹੀ' ਦਾ ਮੈਦਾਨ 'ਚ ਨਹੀਂ ਚੱਲਿਆ ਜਾਦੂ...
ਕੋਲਕਾਤਾ ਨਾਈਟ ਰਾਈਡਰਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 8 ਵਿਕਟਾਂ ਨਾਲ ਹਰਾਇਆ। ਸੀਐਸਕੇ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 103 ਦੌੜਾਂ ਬਣਾਈਆਂ ਸੀ। ਇਸਦੇ ਜਵਾਬ ਵਿੱਚ, ਕੇਕੇਆਰ ਨੇ 10.1 ਓਵਰਾਂ ਵਿੱਚ ਟੀਚਾ ਪ੍ਰਾਪਤ ਕਰ ਲਿਆ। ਚੇਨਈ ਨੂੰ ਇਸ ਹਾਰ ਤੋਂ ਬਾਅਦ ਪੁਆਇੰਟ ਟੇਬਲ ਵਿੱਚ ਵੱਡਾ ਨੁਕਸਾਨ ਝੱਲਣਾ ਪਿਆ। ਉਹ ਇਸ ਸਮੇਂ ਅੰਕ ਸੂਚੀ ਵਿੱਚ ਨੌਵੇਂ ਸਥਾਨ 'ਤੇ ਹੈ। ਚੇਨਈ ਨੇ ਛੇ ਮੈਚ ਖੇਡੇ ਹਨ ਅਤੇ ਪੰਜ ਹਾਰੇ ਹਨ। ਕੇਕੇਆਰ ਨੇ ਪੁਆਇੰਟ ਟੇਬਲ ਵਿੱਚ ਫਾਇਦਾ ਹੋਇਆ ਹੈ। ਉਹ ਛਲਾਂਗ ਲਗਾਕੇ ਤੀਜੇ ਸਥਾਨ 'ਤੇ ਪਹੁੰਚ ਗਈ ਹੈ। ਕੋਲਕਾਤਾ ਕੋਲ 6 ਪੁਆਇੰਟਸ ਹਨ। ਕੇਕੇਆਰ ਨੇ ਇਸ ਸੀਜ਼ਨ ਵਿੱਚ ਹੁਣ ਤੱਕ 6 ਮੈਚ ਖੇਡੇ ਹਨ। ਇਸ ਸਮੇਂ ਦੌਰਾਨ, 3 ਮੈਚ ਜਿੱਤੇ ਹਨ ਅਤੇ 3 ਹਾਰੇ ਹਨ। ਚੇਨਈ ਨੇ ਇਸ ਸੀਜ਼ਨ ਵਿੱਚ 6 ਮੈਚ ਖੇਡੇ ਹਨ ਅਤੇ ਸਿਰਫ਼ ਇੱਕ ਮੈਚ ਜਿੱਤਿਆ ਹੈ। ਉਸਦੇ ਸਿਰਫ਼ 2 ਅੰਕ ਹਨ ਅਤੇ ਉਸਦਾ ਨੈੱਟ ਰਨ ਰੇਟ -1.554 ਹੈ। ਚੇਨਈ ਸੁਪਰ ਕਿੰਗਜ਼ ਨੇ ਇਹ ਮੈਚ ਧੋਨੀ ਦੀ ਕਪਤਾਨੀ ਹੇਠ ਖੇਡਿਆ। ਹਾਲਾਂਕਿ, ਉਹ ਫਿਰ ਵੀ ਜਿੱਤ ਨਹੀਂ ਸਕੀ।