ਭਾਰਤੀ ਕ੍ਰਿਕਟ ਟੀਮ ਆਪਣਾ ਅਗਲਾ ਮੈਚ 3 ਜਨਵਰੀ ਤੋਂ ਸਿਡਨੀ ਵਿੱਚ ਖੇਡੇਗੀ। ਇਸ ਮੈਚ ਦਾ ਨਤੀਜਾ ਤੈਅ ਕਰੇਗਾ ਕਿ ਬਾਰਡਰ ਗਾਵਸਕਰ ਟਰਾਫੀ ਭਾਰਤ ਕੋਲ ਰਹੇਗੀ ਜਾਂ ਆਸਟਰੇਲੀਆ ਕੋਲ। ਇਸ ਮੈਚ ਤੋਂ ਬਾਅਦ ਟੀਮ ਇੰਡੀਆ ਘਰ ਵਾਪਸੀ ਕਰੇਗੀ। ਭਾਰਤ ਪਰਤਣ ਤੋਂ ਬਾਅਦ ਟੀਮ ਟੀ-20 ਹੀ ਨਹੀਂ ਵਨਡੇ ਮੈਚ ਵੀ ਖੇਡੇਗੀ। ਕੁੱਲ ਮਿਲਾ ਕੇ, ਭਾਰਤ ਅਗਲੇ 50 ਦਿਨਾਂ ਦੇ ਅੰਦਰ ਤਿੰਨਾਂ ਫਾਰਮੈਟਾਂ, ਟੈਸਟ, ਵਨਡੇ ਅਤੇ ਟੀ-20 ਵਿੱਚ ਮੈਚ ਖੇਡੇਗਾ। ਆਓ ਜਾਣਦੇ ਹਾਂ ਅਗਲੇ 50 ਦਿਨਾਂ ਵਿੱਚ ਭਾਵ 19 ਫਰਵਰੀ ਤੱਕ ਰੋਹਿਤ ਬ੍ਰਿਗੇਡ ਕਿਸ ਫਾਰਮੈਟ ਦੇ ਕਿੰਨੇ ਮੈਚ ਖੇਡੇਗੀ।
ਜਨਵਰੀ ‘ਚ ਟੀਮ ਇੰਡੀਆ ਆਪਣਾ ਪਹਿਲਾ ਮੈਚ ਕਦੋਂ ਖੇਡੇਗੀ?
ਭਾਰਤੀ ਕ੍ਰਿਕਟ ਟੀਮ 2025 ਦਾ ਆਪਣਾ ਪਹਿਲਾ ਮੈਚ ਆਸਟ੍ਰੇਲੀਆ ਨਾਲ ਖੇਡੇਗੀ। ਇਹ ਮੈਚ 3 ਜਨਵਰੀ ਤੋਂ ਸਿਡਨੀ ਵਿੱਚ ਖੇਡਿਆ ਜਾਵੇਗਾ। ਬਾਰਡਰ ਗਾਵਸਕਰ ਟਰਾਫੀ ਟੈਸਟ ਸੀਰੀਜ਼ ਦਾ ਇਹ ਪੰਜਵਾਂ ਅਤੇ ਆਖਰੀ ਮੈਚ ਹੈ। ਆਸਟਰੇਲੀਆ ਹੁਣ ਤੱਕ ਖੇਡੇ ਗਏ 4 ਟੈਸਟ ਮੈਚਾਂ ਤੋਂ ਬਾਅਦ 2-1 ਨਾਲ ਅੱਗੇ ਹੈ। ਭਾਰਤ ਸਿਡਨੀ ‘ਚ ਜਿੱਤ ਦਰਜ ਕਰਕੇ ਸੀਰੀਜ਼ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗਾ।
ਆਸਟ੍ਰੇਲੀਆ ਤੋਂ ਬਾਅਦ ਕਿਸ ਟੀਮ ਨਾਲ ਹੋਵੇਗਾ ਮੁਕਾਬਲਾ?
ਆਸਟ੍ਰੇਲੀਆ ਤੋਂ ਬਾਅਦ ਭਾਰਤੀ ਟੀਮ ਇੰਗਲੈਂਡ ਨਾਲ ਸੀਰੀਜ਼ ਖੇਡੇਗੀ। ਇੰਗਲੈਂਡ ਦੀ ਟੀਮ 15 ਜਨਵਰੀ ਦੇ ਆਸਪਾਸ ਭਾਰਤ ਆਵੇਗੀ। ਭਾਰਤ ਅਤੇ ਇੰਗਲੈਂਡ ਵਿਚਾਲੇ 22 ਜਨਵਰੀ ਤੋਂ 12 ਫਰਵਰੀ ਤੱਕ 5 ਮੈਚਾਂ ਦੀ ਟੀ-20 ਅਤੇ ਵਨਡੇ ਸੀਰੀਜ਼ ਖੇਡੀ ਜਾਵੇਗੀ। ਦੋਵੇਂ ਟੀਮਾਂ ਪਹਿਲਾਂ ਟੀ-20 ਸੀਰੀਜ਼ ਖੇਡਣਗੀਆਂ। ਇਸ ਤੋਂ ਬਾਅਦ 6, 9 ਅਤੇ 12 ਫਰਵਰੀ ਨੂੰ ਵਨਡੇ ਮੈਚ ਖੇਡੇ ਜਾਣਗੇ। ਇਸ ਤਰ੍ਹਾਂ ਭਾਰਤ 2025 ਦੇ ਪਹਿਲੇ 50 ਦਿਨਾਂ ਦੇ ਅੰਦਰ 9 ਮੈਚ ਖੇਡੇਗਾ। ਜੇਕਰ ਟੈਸਟ ਮੈਚ 5 ਦਿਨ ਤੱਕ ਚੱਲਦਾ ਹੈ ਤਾਂ ਭਾਰਤੀ ਟੀਮ 1 ਜਨਵਰੀ ਤੋਂ 19 ਫਰਵਰੀ ਦਰਮਿਆਨ 13 ਦਿਨਾਂ ਲਈ ਮੈਦਾਨ ‘ਤੇ ਉਤਰੇਗੀ।
ਸਾਲ 2015 ਦਾ ਸਭ ਤੋਂ ਵੱਡਾ ਕ੍ਰਿਕਟ ਟੂਰਨਾਮੈਂਟ ਆਈਸੀਸੀ ਚੈਂਪੀਅਨਜ਼ ਟਰਾਫੀ ਹੈ। ਇਹ ਟੂਰਨਾਮੈਂਟ 19 ਫਰਵਰੀ ਤੋਂ ਪਾਕਿਸਤਾਨ ਅਤੇ ਯੂਏਈ ਵਿੱਚ ਖੇਡਿਆ ਜਾਵੇਗਾ। ਭਾਰਤ ਆਪਣੇ ਸਾਰੇ ਮੈਚ ਯੂਏਈ ਵਿੱਚ ਖੇਡੇਗਾ। ਭਾਰਤ ਚੈਂਪੀਅਨਸ ਟਰਾਫੀ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ 20 ਫਰਵਰੀ ਨੂੰ ਬੰਗਲਾਦੇਸ਼ ਖ਼ਿਲਾਫ਼ ਮੈਚ ਨਾਲ ਕਰੇਗਾ।