Donald Trump ਨੇ ਚੀਨ ਸਮੇਤ ਭਾਰਤ ਨੂੰ ਦਿੱਤੀ ਚਿਤਾਵਨੀ, ਕਿਹਾ "ਜੇਕਰ ਉਹ ਸਾਡੇ 'ਤੇ ਟੈਕਸ ਲਗਾਉਂਦੇ ਹਨ, ਤਾਂ ਅਸੀਂ ਵੀ ਲਗਾਵਾਂਗੇ"
ਜਦੋਂ ਤੋਂ ਡੋਨਾਲਡ ਟਰੰਪ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਬਣੇ ਹਨ, ਉਹ ਆਪਣੇ ਫੈਸਲਿਆਂ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਖਾਸ ਤੌਰ ‘ਤੇ ਟੈਕਸ ਲਗਾਉਣ ਦੇ ਆਪਣੇ ਫੈਸਲੇ ਕਰਕੇ ਉਹ ਕਾਫੀ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ ‘ਚ ਇੱਕ ਪ੍ਰੋਗਰਾਮ ‘ਚ ਉਨ੍ਹਾਂ ਨੇ ਭਾਰਤ ਨੂੰ ਚਿਤਾਵਨੀ ਦਿੱਤੀ ਹੈ। ਟਰੰਪ ਨੇ ਭਾਰਤ ਨੂੰ ਚਿਤਾਵਨੀ ਦੇਣ ਦੇ ਲਹਿਜੇ ‘ਚ ਕਿਹਾ ਹੈ ਕਿ ਜੇਕਰ ਭਾਰਤ ਸਾਡੇ ‘ਤੇ ਟੈਕਸ ਲਾਉਂਦਾ ਹੈ ਤਾਂ ਅਸੀਂ ਵੀ ਭਾਰਤ ‘ਤੇ ਉਹੀ ਟੈਕਸ ਲਗਾਵਾਂਗੇ। ਜਿਵੇਂ ਦਾ ਵਿਵਹਾਰ ਤੁਹਾਡਾ ਹੋਵੇਗਾ, ਉਂਝ ਦਾ ਅਸੀਂ ਕਰਾਂਗੇ: ਟਰੰਪ ਨੇ ਸੋਮਵਾਰ ਨੂੰ ਕਿਹਾ ਕਿ “ਜੇਕਰ ਉਹ ਸਾਡੇ ‘ਤੇ ਟੈਕਸ ਲਗਾਉਂਦੇ ਹਨ, ਤਾਂ ਅਸੀਂ ਉਨ੍ਹਾਂ ‘ਤੇ ਵੀ ਟੈਕਸ ਲਗਾਵਾਂਗੇ। ਲਗਭਗ ਸਾਰੇ ਮਾਮਲਿਆਂ ਵਿੱਚ, ਉਹ ਸਾਡੇ ‘ਤੇ ਟੈਕਸ ਲਗਾ ਰਹੇ ਹਨ, ਅਤੇ ਅਸੀਂ ਉਨ੍ਹਾਂ ‘ਤੇ ਟੈਕਸ ਨਹੀਂ ਲਗਾ ਰਹੇ ਹਾਂ।” ਉਨ੍ਹਾਂ ਨੇ ਇਹ ਟਿੱਪਣੀ ਚੀਨ ਨਾਲ ਸੰਭਾਵਿਤ ਵਪਾਰ ਸਮਝੌਤੇ ‘ਤੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਕੀਤੀ। ਟਰੰਪ ਨੇ ਕਿਹਾ ਕਿ ਭਾਰਤ ਅਤੇ ਬ੍ਰਾਜ਼ੀਲ ਕੁਝ ਅਮਰੀਕੀ ਉਤਪਾਦਾਂ ‘ਤੇ ਉੱਚ ਟੈਰਿਫ ਲਗਾਉਣ ਵਾਲੇ ਦੇਸ਼ਾਂ ‘ਚ ਸ਼ਾਮਲ ਹਨ। ਟਰੰਪ ਨੇ ਭਾਰਤ ਨੂੰ ਕਿਉਂ ਦਿੱਤੀ ਚੇਤਾਵਨੀ, ਆਓ ਜਾਣਦੇ ਹਾਂ: ਟਰੰਪ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ “ਪਰਸਪਰ (Reciprocal) ਸ਼ਬਦ ਮਹੱਤਵਪੂਰਨ ਹੈ ਕਿਉਂਕਿ ਜੇਕਰ ਭਾਰਤ ਸਾਡੇ ਤੋਂ 100 ਫੀਸਦੀ ਚਾਰਜ ਲੈਂਦਾ ਹੈ, ਤਾਂ ਕੀ ਅਸੀਂ ਉਨ੍ਹਾਂ ਤੋਂ ਇਸ ਲਈ ਕੁਝ ਨਹੀਂ ਲਵਾਂਗੇ? ਤੁਸੀਂ ਜਾਣਦੇ ਹੋ, ਉਹ ਸਾਈਕਲ ਭੇਜਦੇ ਹਨ ਅਤੇ ਅਸੀਂ ਉਨ੍ਹਾਂ ਨੂੰ ਸਾਈਕਲ ਭੇਜਦੇ ਹਾਂ। ਉਹ ਸਾਡੇ ਤੋਂ 100 ਅਤੇ 200 ਵਸੂਲਦੇ ਹਨ। ਭਾਰਤ ਬਹੁਤ ਜ਼ਿਆਦਾ ਵਸੂਲਦਾ ਹੈ। ਬ੍ਰਾਜ਼ੀਲ ਬਹੁਤ ਚਾਰਜ ਕਰਦਾ ਹੈ। ਜੇ ਉਹ ਸਾਡੇ ਤੋਂ ਚਾਰਜ ਲੈਣਾ ਚਾਹੁੰਦੇ ਹਨ, ਤਾਂ ਠੀਕ ਹੈ, ਪਰ ਅਸੀਂ ਵੀ ਉਨ੍ਹਾਂ ਤੋਂ ਉਹੀ ਚਾਰਜ ਵਸੂਲਾਂਗੇ।” ਇਸ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ, ਹਾਵਰਡ ਲੁਟਨਿਕ ਨੇ ਕਿਹਾ ਕਿ “ਪਰਸਪਰਤਾ” ਇੱਕ ਅਜਿਹੀ ਚੀਜ਼ ਹੈ ਜੋ ਟਰੰਪ ਪ੍ਰਸ਼ਾਸਨ ਲਈ ਇੱਕ ਮਹੱਤਵਪੂਰਨ ਵਿਸ਼ਾ ਬਣਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ “ਤੁਸੀਂ ਸਾਡੇ ਨਾਲ ਜਿਵੇਂ ਦਾ ਵਿਵਹਾਰ ਕਰਦੇ ਹੋ, ਤੁਹਾਨੂੰ ਉਂਝ ਦੇ ਵਿਵਹਾਰ ਦੀ ਉਮੀਦ ਸਾਡੇ ਤੋਂ ਕਰਨੀ ਚਾਹੀਦੀ ਹੈ।