ਅਮਰੀਕਾ ਫੇਰੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਾ 'ਟਾਈਮਜ਼ ਸਕੁਏਅਰ' 'ਤੇ ਨਿੱਘਾ ਸਵਾਗਤ

ਅਮਰੀਕਾ ਫੇਰੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਾ 'ਟਾਈਮਜ਼ ਸਕੁਏਅਰ' 'ਤੇ ਨਿੱਘਾ ਸਵਾਗਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਤੋਂ 24 ਜੂਨ ਤੱਕ ਅਮਰੀਕਾ ਦੀ ਸਰਕਾਰੀ ਯਾਤਰਾ ’ਤੇ ਹਨ। ਇੱਥੇ ਹਰ ਕੋਈ ਉਹਨਾਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰ ਰਿਹਾ ਹੈ।ਜਿਹੜੇ ਲੋਕ ਪੀ.ਐੱਮ. ਮੋਦੀ ਨੂੰ ਮਿਲੇ ਹਨ, ਉਹ ਉਨ੍ਹਾਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ। ਅਮਰੀਕੀ ਫੌਜ ਨੇ ਬੁੱਧਵਾਰ ਨੂੰ ਵਾਸ਼ਿੰਗਟਨ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਗਾਰਡ ਆਫ ਆਨਰ ਦਿੱਤਾ। ਇਸ ਦੇ ਨਾਲ ਹੀ ਪੀ.ਐੱਮ. ਮੋਦੀ ਇਸ ਸਮੇਂ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਅਤੇ ਫਸਟ ਲੇਡੀ ਜਿਲ ਬਾਈਡੇਨ ਨਾਲ ਵ੍ਹਾਈਟ ਹਾਊਸ 'ਚ ਮੌਜੂਦ ਹਨ। ਉੱਧਰ ਨਿਊਯਾਰਕ ਸਿਟੀ ਦੇ ਮਿਡਟਾਊਨ ਮੈਨਹਟਨ ਵਿੱਚ ਇੱਕ ਪ੍ਰਮੁੱਖ ਵਪਾਰਕ ਚੌਰਾਹੇ, ਸੈਰ-ਸਪਾਟਾ ਸਥਾਨ ਅਤੇ ਮਨੋਰੰਜਨ ਕੇਂਦਰ 'ਟਾਈਮਜ਼ ਸਕੁਏਅਰ' 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਯੁਕਤ ਰਾਜ ਅਮਰੀਕਾ ਦੇ ਇਤਿਹਾਸਕ ਰਾਜ ਦੌਰੇ 'ਤੇ ਉਨ੍ਹਾਂ ਦਾ ਸਵਾਗਤ ਕਰਨ ਵਾਲੀਆਂ ਹਜ਼ਾਰਾਂ ਤਸਵੀਰਾਂ ਅਤੇ ਸੰਦੇਸ਼ ਦੇਖੇ ਗਏ।