ਸੰਦੀਪ ਸਿੰਘ ਵੱਲੋਂ ਲੇਖਕ ਅਜਮੇਰ ਸਿੰਘ ਦੀ ਕਿਤਾਬ ਨੂੰ ਰਾਇਲ ਪੈਲਸ ਵਿਖੇ ਰਲੀਜ ਕੀਤਾ ਗਿਆ। ਇਹ ਕਿਤਾਬ ਪੰਜਾਬ ਦੀਆਂ ਉਹ ਦੁਖਾਂਤ ਦੀਆਂ ਘੜੀਆਂ ਦਰਸਾਉਂਦਾ ਹੈ। ਜਿਸ ਵੇਲੇ ਮਾਵਾਂ ਦੇ ਜਵਾਨ ਪੁੱਤਾਂ ਨੂੰ ਜਾਲਮ ਸਰਕਾਰਾਂ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੱਤਾ ਜਾਂਦਾ ਸੀ। ਜਾਲਮ ਸਰਕਾਰ ਨੇ ਪੰਜਾਬ ਦੀ ਇੱਕ ਪੀੜ੍ਹੀ ਨੂੰ ਇਸੇ ਤਰਾਂ ਅਪਨਾ ਸ਼ਿਕਾਰ ਬਣਾਇਆ ਸੀ। ਇਹ ਦੌਰ ਐਨਾ ਮੰਦਭਾਗਾ ਸੀ। ਕਈ ਪਿੰਡਾਂ ਵਿੱਚ ਤਾਂ ਕਈ ਕਈ ਸਾਲ ਬਰਾਤ ਨਹੀ ਚੜੀ ਸੀ। ਉਸ ਦਾ ਕਾਰਨ ਇਹੀ ਸੀ। ਜਾਲਮ ਸਰਕਾਰਾਂ ਵੱਲੋਂ ਪਿੰਡਾਂ ਦੇ ਪਿੰਡ ਮਾਰ ਦਿੱਤੇ ਗਏ ਸਨ। ਇਹੀ ਇਤਿਹਾਸ ਨੂੰ ਮੁੱਖ ਰੱਖਦਿਆਂ ਪੰਜਾਬ ਦੀ ਜਨਤਾ ਅੱਗੇ ਉਹ ਸੱਚੇ ਸੱਚ ਦਾ ਉਪਰਾਲਾ ਕਰਕੇ ਅਜਮੇਰ ਸਿੰਘ ਜੀ ਨੇ ਇਹ ਕਿਤਾਬ ਲਿਖੀ। ਇਸ ਤੋਂ ਪਹਿਲਾਂ ਵੀ ਕਈ ਕਿਤਾਬਾਂ ਉਹਨਾਂ ਵੱਲੋਂ ਕਲਮ ਬੰਦ ਕੀਤੀਆਂ ਗਈਆਂ। ਜਿਹੜੀਆਂ ਹਰ ਸਿੱਖ ਨੂੰ ਪੜ੍ਹਨੀਆਂ ਚਾਹੀਦੀਆਂ ਹਨ। ਕਿਉਂਕਿ ਇਹ ਕਿਤਾਬਾਂ ਅਪਨੇ ਪਿੰਡੇ ਤੇ ਹੰਢਾਏ ਜੁਰਮ ਦੀਆਂ ਪ੍ਰਤੀਕ ਹਨ। ਇਸ ਕਿਤਾਬ ਰਲੀਜ ਸਮਾਰੋਹ ਦਾ ਸਿਹਰਾ ਸੰਦੀਪ ਸਿੰਘ ਨੂੰ ਜਾਂਦਾ ਹੈ। ਸੰਦੀਪ ਸਿੰਘ ਇੱਕ ਉਹ ਸਖਸੀਅਤ ਹੈ। ਜਿਸ ਨੇ ਕਿਸਾਨ ਅੰਦੋਲਨ ਵੇਲੇ ਵੀ ਵੱਡੀਆਂ ਵੱਡੀਆਂ ਸੇਵਾਵਾਂ ਵਿੱਚ ਅਪਨਾ ਯੋਗਦਾਨ ਪਾਇਆ ਸੀ। ਉਹ ਟਾਈਮ ਟੂ ਟਾਈਮ ਸਿੱਖੀ ਪ੍ਰਤੀ ਅਤੇ
ਚੰਗੇ ਕੰਮਾਂ ਲਈ ਅਪਨਾ ਯੋਗਦਾਨ ਪਾਉਂਦਾ ਰਹਿੰਦਾ ਹੈ। ਨਵੀਂ ਪੀੜੀ ਉਸ ਨੂੰ ਕਾਫੀ ਪਸੰਦ ਕਰਦੀ ਹੈ। ਉਹ ਜ਼ਿਆਦਾਤਰ ਸਿੱਖ ਕਲਚਰ ਗੁਰਦੁਆਰਾ ਸਾਹਿਬ ਨਾਲ ਜੁੜਿਆ ਹੋਇਆ ਹੈ। ਇਹ ਗੱਲ ਦਾ ਸਾਨੂੰ ਇਸ ਕਰਕੇ ਪਤਾ ਚੱਲਿਆ। ਪਿੱਛੇ ਹੋਣ ਵਾਲੀਆਂ ਚੋਣਾਂ ਵਿੱਚ ਕੁੱਝ ਕਮੇਟੀ ਮੈਂਬਰਾਂ ਵੱਲੋਂ ਉਸ ਨੂੰ ਪ੍ਰਧਾਨਗੀ ਦਾ ਨਿਉਤਾ ਦਿੱਤਾ ਗਿਆ ਸੀ। ਫਿਰ ਪਤਾ ਚੱਲਿਆ , ਕਿ ਉਸ ਵੱਲੋਂ ਇਹ ਸੇਵਾ ਅਜੇ ਤੱਕ ਲੈਣ ਲਈ ਕੋਈ ਵਧੀਆ ਤੇ ਢੁੱਕਵਾਂ ਵੇਲਾ ਆਉਣ ਦੇ ਇੰਤਜ਼ਾਰ ਲਈ ਕਿਹਾ ਗਿਆ ਸੀ। ਸਾਨੂੰ ਲੱਗਦਾ ਹੈ। ਸਾਨੂੰ ਇਹੋ ਜਿਹੇ ਨੌਜਵਾਨ ਤੇ ਸੇਵਾ ਭਾਵਨਾ ਰੱਖਣ ਵਾਲੇ ਸੇਵਾਦਾਰ ਨੂੰ ਇਹ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ। ਇੱਕ ਸੇਵਾ ਭਾਵਨਾ ਰੱਖਣ ਵਾਲਾ ਵਿਅਕਤੀ ਹੀ ਸਿੱਖਾਂ ਦੀ ਗੱਲ ਨੂੰ ਪੁਰੀ ਕਰ ਸਕਦਾ ਹੈ। ਅਸੀਂ ਉਸ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹਾਂ। ਕਿਤਾਬ ਰਲੀਜ ਮੌਕੇ ਤੇ ਬਹੁਤ ਵੱਡੀਆਂ ਵੱਡੀਆਂ ਹਸਤੀਆਂ ਪਹੁੰਚੀਆਂ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਸਮੂਹ ਮੈਂਬਰ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਦੀ ਕਮੇਟੀ। ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਦੇ ਸਾਰੇ ਮੈਂਬਰ ਇਸ ਮੌਕੇ ਤੇ ਪਹੁੰਚੇ ਹੋਏ ਸਨ। ਹੋਰ ਵੀ ਕਈ ਸੰਸਥਾਵਾਂ ਦੇ ਮੈਂਬਰ ਅਤੇ ਵਿਉਪਾਰੀ ਲੋਕ ਵੀ ਪਹੁੰਚੇ ਹੋਏ ਸਨ।