ਤੁਸ਼ਾਰਦੀਪ ਸਿੰਘ ਖਾਲਸਾ ਵੱਲੋਂ ਹਲਕਾ ਲੁਧਿਆਣਾ ਪੱਛਮੀ ਦੀਆਂ ਸਿੱਖ ਸੰਗਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦੀ ਅਪੀਲ

ਤੁਸ਼ਾਰਦੀਪ ਸਿੰਘ ਖਾਲਸਾ ਵੱਲੋਂ ਹਲਕਾ ਲੁਧਿਆਣਾ ਪੱਛਮੀ ਦੀਆਂ ਸਿੱਖ ਸੰਗਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦੀ ਅਪੀਲ
ਹਲਕਾ ਲੁਧਿਆਣਾ ਪੱਛਮੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਲਈ ਨੌਜਵਾਨ ਸਿੱਖ ਆਗੂ ਅਤੇ ਯੂਥ ਡਿਵੈਲਪਮੈਂਟ ਫੈਡਰੇਸ਼ਨ ਦੇ ਚੇਅਰਮੈਨ: ਤੁਸ਼ਾਰਦੀਪ ਸਿੰਘ ਖਾਲਸਾ ਵੱਲੋਂ ਅਪੀਲ ਕਰਦਿਆਂ ਕਿਹਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਸਿਰਮੌਰ ਸੰਸਥਾ ਹੈ ਜਿਸ ਦੀ ਹੋਂਦ ਨੂੰ ਬਚਾਏ ਰੱਖਣਾ ਵਧੇਰੇ ਜਰੂਰੀ ਹੈ। ਸਮੂਹ ਸਿੱਖ ਸੰਗਤਾਂ ਆਪਣੀ ਜਿੰਮੇਵਾਰੀ ਨਿਭਾਉਦੀਆਂ ਹੋਈਆਂ ਵੋਟ ਬਣਵਾਉਣ ਲਈ ਵੱਧ ਤੋਂ ਵੱਧ ਫਾਰਮ ਭਰ ਕੇ 31 ਜੁਲਾਈ ਤੋਂ ਪਹਿਲਾਂ ਸਬੰਧਿਤ ਅਧਿਕਾਰੀ (ਬੀ.ਐਲ.ਓ) ਕੋਲ ਜਮਾਂ ਕਰਵਾਉਣ ਤਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਲਦੀ ਹੀ ਹੋਣ ਜਾ ਰਹੀਆਂ ਚੋਣਾਂ ਵਿੱਚ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੀਆਂ ਸੰਸਥਾਵਾਂ ਵਿੱਚ ਸੁਧਾਰ ਲਿਆਉਣ ਲਈ ਆਪਣਾ ਵਡਮੁੱਲਾ ਯੋਗਦਾਨ ਪਾ ਸਕਣ। ਸ.ਖਾਲਸਾ ਨੇ ਸੂਚਨਾ ਦਿੰਦਿਆਂ ਇਹ ਵੀ ਦੱਸਿਆ ਕਿ ਸਾਬਤ ਸੂਰਤ ਜਾਂ ਅੰਮ੍ਰਿਤਧਾਰੀ ਸਿੱਖ ਵੀਰ, ਮਾਤਾ ਜਾਂ ਭੈਣ ਹੀ ਵੋਟ ਬਣਾ ਸਕਦੇ ਹਨ। ਵੋਟ ਬਣਵਾਉਣ ਲਈ ਫਾਰਮ ਦੇ ਨਾਲ ਇੱਕ ਪਾਸਪੋਰਟ ਸਾਇਜ਼ ਫੋਟੋ ਅਤੇ ਅਧਾਰ ਕਾਰਡ ਲਾਉਣਾ ਲਾਜ਼ਮੀ ਹੈ। ਉਹਨਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਧਰਮਸ਼ਾਲਾ ਪ੍ਰਬੰਧਕ ਕਮੇਟੀਆਂ, ਨਗਰ ਸੁਧਾਰ ਸਭਾਵਾਂ, ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ, ਇਸਤਰੀ ਸਤਸੰਗ ਸਭਾਵਾਂ, ਵਿਦਿਆਰਥੀ ਜਥੇਬੰਦੀਆਂ, ਵੱਖ-ਵੱਖ ਸਮਾਜਿਕ ਤੇ ਧਾਰਮਿਕ ਆਗੂਆਂ ਅਤੇ ਸਮੂਹ ਗੈਰ-ਰਾਜਨੀਤਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਸਾਬਤ ਸੂਰਤ ਸਿੱਖ ਜਾਂ ਅੰਮ੍ਰਿਤਧਾਰੀ ਸਿੱਖਾਂ ਨੂੰ ਵੋਟਾਂ ਬਣਾਉਣ ਲਈ ਪ੍ਰੇਰਿਆ ਜਾਵੇ ਤਾਂ ਜੋ ਉਹ ਆਪਣੀ ਕੀਮਤੀ ਵੋਟ ਦਾ ਇਸਤੇਮਾਲ ਚੰਗੇ ਅਤੇ ਸੂਝਵਾਨ ਸਿੱਖ ਨੁਮਾਇੰਦਿਆਂ ਨੂੰ ਚੁਣਨ ਲਈ ਕਰ ਸਕਣ।