ਗੁਰਮੀਤ ਸਿੰਘ ਨੂੰ ਭਾਰਤੀ ਕਿਸਾਨ ਯੂਨੀਅਨ ਭਾਨੂ ਨੇ ਬਲਾਕ ਪ੍ਰਧਾਨ ਕੀਤਾ ਨਿਯੁਕਤ।
ਲੁਧਿਆਣਾ ਤੋ ਭਾਰਤੀ ਕਿਸਾਨ ਯੂਨੀਅਨ ਭਾਨੂ ਦੇ ਪੰਜਾਬ ਪ੍ਰਧਾਨ ਪ੍ਰਭਜੋਤ ਸਿੰਘ ਜੱਸਲ ਅਤੇ ਜਨਰਲ ਸਕੱਤਰ ਪੰਜਾਬ ਗੁਰਮੀਤ ਸਿੰਘ ਪਮਾਲ ਨੇ ਇਕ ਛੋਟੇ ਜਿਹੇ ਪ੍ਰੋਗਰਾਮ ਦੌਰਾਨ ਗੁਰਮੀਤ ਸਿੰਘ ਗੋਬਿੰਦ ਨਗਰ ਲੁਧਿਆਣਾ ਨੂੰ ਭਾਰਤੀ ਕਿਸਾਨ ਯੂਨੀਅਨ ਭਾਨੂ ਦਾ ਲੁਧਿਆਣਾ ਦਾ ਬਲਾਕ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਪ੍ਰਧਾਨ ਪ੍ਰਭਜੋਤ ਸਿੰਘ ਨੇ ਕਿਹਾ ਕਿ ਸਾਡੀ ਜੱਥੇਬੰਦੀ ਕਿਸਾਨ ਦੇ ਨਾਲ ਤਾਂ ਖੜੀ ਹੀ ਅਤੇ ਅਸੀ ਖੇਤ ਮਜਦੂਰਾਂ,ਆਂਗਨਵਾੜੀ ਵਰਕਰਾਂ,ਨਰੇਗਾ ਵਰਕਰਾਂ ਅਤੇ ਛੋਟੇ ਮੁਲਾਜਮਾਂ ਦੇ ਨਾਲ ਵੀ ਸਾਡੀ ਜੱਥੇਬੰਦੀ ਖੜੀ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਜੱਥੇਬੰਦੀਆਂ ਦੇ ਕਿਸੇ ਵੀ ਵਰਕਰ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਸਾਡੀ ਜੱਥੇਬੰਦੀ ਉੁਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ।ਇਸ ਮੌਕੇ ਨਵੇ ਬਣੇ ਬਲਾਕ ਪ੍ਰਧਾਨ ਗੁਰਮੀਤ ਸਿੰਘ ਨੇ ਵੀ ਜੱਥੇਬੰਦੀ ਦੇ ਨਾਲ ਚੱਲਣ ਦਾ ਇਹਸਾਸ ਦਿਵਾਇਆ ਅਤੇ ਉਹਨਾਂ ਨੇ ਕਿਹਾ ਕਿ ਜੱਥੇਬੰਦੀ ਜਿਹੋ ਜਿਹੀ ਸੇਵਾ ਲਾਵੇਗੀ ਮੈ ਤਨਦੇਹੀ ਨਾਲ ਨਿਭਾਵਾ ਗਾ। ਇਸ ਮੌਕੇ ਤੇ ਪੰਜਾਬ ਪ੍ਰਧਾਨ ਪ੍ਰਭਜੋਤ ਸਿੰਘ ਜੱਸਲ, ਜਨਰਲ ਸੈਕਟਰੀ ਪੰਜਾਬ ਗੁਰਮੀਤ ਸਿੰਘ ਪਮਾਲ,ਜਤਿੰਦਰ ਸਿੰਘ, ਹਰਨੇਕ ਸਿੰਘ ,ਜਸਵਿੰਦਰ ਸਿੰਘ, ਅਮਨਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਕੁਲਵਿੰਦਰ ਸਿੰਘ ਗੁਲਾਟੀ, ਚਮਕੌਰ ਸਿੰਘ ਲੁਧਿਆਣਾ, ਗੁਰਮੀਤ ਸਿੰਘ ਢੰਡਾਰੀ, ਪ੍ਰੇਮਪਾਲ ਸਿੰਘ ਧਨੋਆ, ਸਵਰਨ ਸਿੰਘ ਲੁਧਿਆਣਾ, ਆਦਿ ਹਾਜਿਰ ਸਨ।