ਬੈਂਗਲੁਰੂ, 21 ਮਾਰਚ: ਕਰਾਟਕ ਵਿਧਾਨ ਸਭਾ ਵਿੱਚ ਬੁੱਧਵਾਰ ਨੂੰ ਇਕ ਅਨੋਖਾ ਅਤੇ ਵਿਵਾਦਪੂਰਨ ਸੁਝਾਅ ਰਖਿਆ ਗਿਆ। ਜਨਤਾ ਦਲ (S) ਦੇ ਵਿਧਾਇਕ ਐਮ.ਟੀ. ਕ੍ਰਿਸ਼ਨੱਪਾ ਨੇ ਸਰਕਾਰ ਨੂੰ ਸੁਝਾਅ ਦਿੱਤਾ ਕਿ ਜਿਵੇਂ ਔਰਤਾਂ ਨੂੰ ਮਹੀਨਾ 2000 ਰੁਪਏ, ਮੁਫ਼ਤ ਬਿਜਲੀ ਅਤੇ ਬੱਸ ਸਫ਼ਰ ਦਿੱਤਾ ਜਾ ਰਿਹਾ ਹੈ, ਉਵੇਂ ਹੀ ਪੁਰਸ਼ਾਂ ਨੂੰ ਹਰ ਹਫ਼ਤੇ ਸ਼ਰਾਬ ਦੀਆਂ ਦੋ ਬੋਤਲਾਂ ਮੁਫ਼ਤ ਮੁਹੱਈਆ ਕਰਵਾਈਆਂ ਜਾਣ।
ਉਨ੍ਹਾਂ ਦੇ ਇਸ ਬਿਆਨ ਨਾਲ ਵਿਧਾਨ ਸਭਾ 'ਚ ਹੰਗਾਮਾ ਮਚ ਗਿਆ। ਖ਼ਾਸ ਤੌਰ ‘ਤੇ ਮਹਿਲਾ ਵਿਧਾਇਕਾਂ ਨੇ ਇਸ ਮੰਗ ਦੀ ਤਿੱਖੀ ਆਲੋਚਨਾ ਕੀਤੀ। ਊਰਜਾ ਮੰਤਰੀ ਕੇ.ਜੇ. ਜਾਰਜ ਨੇ ਕਰਾਰਾ ਜਵਾਬ ਦਿੰਦਿਆਂ ਕਿਹਾ, “ਜੇ ਤੁਸੀਂ ਚੋਣਾਂ ਜਿੱਤੋ, ਸਰਕਾਰ ਬਣਾਓ, ਫਿਰ ਇੰਝ ਕਰ ਲਓ। ਅਸੀਂ ਲੋਕਾਂ ਨੂੰ ਘੱਟ ਸ਼ਰਾਬ ਪੀਣ ਲਈ ਪ੍ਰੇਰਿਤ ਕਰ ਰਹੇ ਹਾਂ।’’
ਇੰਡੀਆ ਟੂਡੇ ਦੇ ਅਨੁਸਾਰ, ਵਿਧਾਇਕ ਕ੍ਰਿਸ਼ਨੱਪਾ ਨੇ ਇਹ ਵੀ ਦਾਅਵਾ ਕੀਤਾ ਕਿ "ਬਹੁਤ ਸਾਰੇ ਵਿਧਾਇਕ ਖੁਦ ਸ਼ਰਾਬ ਪੀਂਦੇ ਹਨ," ਜਿਸ ਕਾਰਨ ਵਿਵਾਦ ਹੋਰ ਗਹਿਰਾ ਹੋ ਗਿਆ। ਉਨ੍ਹਾਂ ਨੇ ਇਕ ਸਾਬਕਾ ਵਿਧਾਇਕ ਦੀ ਸ਼ਰਾਬ ਦੀ ਆਦਤ ‘ਤੇ ਵੀ ਨਿੱਜੀ ਟਿੱਪਣੀ ਕੀਤੀ।
ਇਸੇ ਦੌਰਾਨ, ਕਰਨਾਟਕ ਸਰਕਾਰ ਵੱਲੋਂ ਚਲਾਈ ਜਾ ਰਹੀਆਂ "ਸ਼ਕਤੀ ਯੋਜਨਾ" ਅਤੇ ਹੋਰ ਵੈਲਫ਼ੇਅਰ ਸਕੀਮਾਂ ਦੀ ਪ੍ਰਸ਼ੰਸਾ ਵੀ ਹੋਈ, ਪਰ ਵਿਰੋਧੀ ਧਿਰ ਦਾ ਦਾਅਵਾ ਹੈ ਕਿ ਇਹ ਯੋਜਨਾਵਾਂ ਸਰਕਾਰ ਦੀ ਆਰਥਿਕ ਸਥਿਤੀ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ।