ਨਿਊਯਾਰਕ ਦੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਰਿੱਚਮੰਡ ਹਿੱਲ ਵਿਖੇ ਸ. ਅਮਰੀਕ ਸਿੰਘ ਮੋਰਥਲੀ, ਉਹਨਾਂ ਦੇ ਬੇਟੇ ਸ. ਯੋਗਵਿੰਦਰ ਸਿੰਘ ਤੇ ਸਮੂਹ ਪਰਿਵਾਰ ਵਲੋਂ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਕਰਵਾਇਆ ਗਿਆ ਗੁਰਮਿਤ ਸਮਾਗਮ

ਨਿਊਯਾਰਕ ਦੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਰਿੱਚਮੰਡ ਹਿੱਲ ਵਿਖੇ ਸ. ਅਮਰੀਕ ਸਿੰਘ ਮੋਰਥਲੀ, ਉਹਨਾਂ ਦੇ ਬੇਟੇ ਸ. ਯੋਗਵਿੰਦਰ ਸਿੰਘ ਤੇ ਸਮੂਹ ਪਰਿਵਾਰ ਵਲੋਂ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਕਰਵਾਇਆ ਗਿਆ ਗੁਰਮਿਤ ਸਮਾਗਮ
ਅਮਰੀਕਾ (ਮਹਾਂ ਪੰਜਾਬ ਬਿਓਰੋ ) ਬੀਤੇ ਐਤਵਾਰ ਨਿਊਯਾਰਕ ਦੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਰਿੱਚਮੰਡ ਹਿੱਲ ਵਿਖੇ ਸ. ਅਮਰੀਕ ਸਿੰਘ ਮੋਰਥਲੀ, ਉਹਨਾਂ ਦੇ ਬੇਟੇ ਸ. ਯੋਗਵਿੰਦਰ ਸਿੰਘ ਤੇ ਸਮੂਹ ਪਰਿਵਾਰ ਵਲੋਂ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਗੁਰਮਿਤ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਇਲਾਕੇ ਦੀਆਂ ਸਮੂਹ ਸੰਗਤਾਂ ਨੇ ਪਰਿਵਾਰਾਂ ਸਮੇਤ ਹਾਜਰੀ ਭਰੀ। ਗੁਰਮਿਤ ਸਮਾਗਮ ਮੌਕੇ ਕੀਰਤਨੀਏ ਜਥੇ, ਕਥਾ ਵਾਚਕ ਤੇ ਰਾਗੀ ਜੱਥਿਆਂ ਵੱਲੋਂ ਕਥਾ ਕੀਤਰਨ ਕੀਤਾ ਗਿਆ। ਇੱਥੇ ਦੱਸ ਦੱਈਏ ਕਿ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਤੇ ਪੰਜਾਬੀ ਦੀਆਂ ਕਲਾਸਾਂ ਲੈ ਰਹੇ ਬੱਚਿਆਂ ਨੇ ਭਾਈ ਤਾਰੂ ਸਿੰਘ ਜੀ ਦੇ ਜੀਵਨ ਸੰਬੰਧੀ ਕਵੀਤਾਵਾਂ ਤੇ ਇਤਿਹਾਸ ਰਾਹੀਂ ਸੰਗਤਾਂ ਨੂੰ ਉਹਨਾਂ ਦੇ ਸੰਘਰਸ਼ਾਂ ਤੇ ਜੀਵਨੀ ਬਾਰੇ ਜਾਣੂ ਕਰਵਾਇਆ। ਵਰਨਣਯੋਗ ਹੈ ਕਿ ਕੁੱਝ ਮੁੱਖ ਸੱਜਣਾਂ ਨੇ ਆਪਣੇ ਸੰਬੋਧਨ ਵਿੱਚ ਭਾਈ ਤਾਰੂ ਸਿੰਘ ਜੀ ਦੇ ਸੰਘਰਸ਼ਾਂ ਨੂੰ ਯਾਦ ਕਰਦਿਆਂ ਅਜੋਕੀ ਪੀੜ੍ਹੀ ਨੂੰ ਸਿੱਖੀ ਨਾਲ ਜੁੜੇ ਰਹਿਣ ਲਈ ਪ੍ਰੇਰੀਤ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ. ਦਲੇਰ ਸਿੰਘ, ਮੁੱਖ ਸਕੱਤਰ ਸ. ਸੁਖਜਿੰਦਰ ਸਿੰਘ (ਰਿੰਪੀ), ਚੇਅਰਮੈਨ ਅਮਰੀਕ ਸਿੰਘ ਮੋਰਥਲੀ, ਐਜੂਕੇਸ਼ਨ ਚੇਅਰਮੈਨ ਬੀਬੀ ਗੁਰਮੀਤ ਕੌਰ, ਬੀਬੀ ਦਿਲਜੀਤ ਕੌਰ, ਮੁੱਖ ਟੀਚਰ ਸ. ਭਰਭੂਰ ਸਿੰਘ ਅਤੇ ਹੋਰ ਪ੍ਰਮੁੱਖ ਸਖਸੀਅਤਾਂ ਨੇ ਹਾਜਰੀ ਭਰੀ। ਗੁਰਮਿਤ ਸਮਾਗਮ ਦੌਰਾਨ ਸ. ਅਮਰੀਕ ਸਿੰਘ ਮੋਰਥਲੀ ਦੇ ਪਰਿਵਾਰ ਵੱਲੋਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜਰੀ ਵਿੱਚ ਇਹ ਸਮਾਗਮ ਸੰਪੂਰਨ ਹੋਇਆ। ਜਿਕਰਯੋਗ ਹੈ ਕਿ ਇਸ ਸਾਰੇ ਪ੍ਰੋਗਰਾਮ ਦੀ ਫੋਟੋਗ੍ਰਾਫੀ ਬਲਦੇਵ ਸਿੰਘ ਬੀ.ਜੇ ਸਟੂਡੀਓ ਵੱਲੋਂ ਕੀਤੀ ਗਈ।