US ਕਾਂਗਰਸ ਦੇ ਸਾਂਝੇ ਸੈਸ਼ਨ 'ਚ ਮੋਦੀ ਦੇ ਸੰਬੋਧਨ ਦੌਰਾਨ 79 ਵਾਰ ਵੱਜੀਆਂ ਤਾੜੀਆਂ

US ਕਾਂਗਰਸ ਦੇ ਸਾਂਝੇ ਸੈਸ਼ਨ 'ਚ ਮੋਦੀ ਦੇ ਸੰਬੋਧਨ ਦੌਰਾਨ 79 ਵਾਰ ਵੱਜੀਆਂ ਤਾੜੀਆਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਅੱਤਵਾਦ ਨੂੰ ਸੰਸਾਰਿਕ ਖਤਰਾ ਦੱਸਿਆ।ਉਨ੍ਹਾਂ ਪਾਕਿਸਤਾਨ ਅਤੇ ਚੀਨ ਦਾ ਨਾਂ ਲਏ ਬਿਨਾਂ ਦੋਵਾਂ ਦੇਸ਼ਾਂ ’ਤੇ ਨਿਸ਼ਾਨਾ ਲਾਇਆ। ਚੀਨ ਅਤੇ ਪਾਕਿਸਤਾਨ ਬਾਰੇ ਉਨ੍ਹਾਂ ਕਿਹਾ ਕਿ ਟਕਰਾਅ ਦੇ ਕਾਲੇ ਬੱਦਲ ਹਿੰਦ ਪ੍ਰਸ਼ਾਂਤ ਖੇਤਰ ’ਤੇ ਅਸਰ ਪਾ ਰਹੇ ਹਨ। ਖੇਤਰ ਵਿਚ ਸਥਿਰਤਾ ਸਾਡੀ ਸਾਂਝੀ ਚਿੰਤਾ ਹੈ। ਅਸੀਂ ਮਿਲ ਕੇ ਖੁਸ਼ਹਾਲੀ ਚਾਹੁੰਦੇ ਹਾਂ। 9/11 ਹਮਲੇ ਅਤੇ ਮੁੰਬਈ ਵਿਚ 26/11 ਹਮਲੇ ਤੋਂ ਬਾਅਦ ਹੁਣ ਵੀ ਕੱਟੜਵਾਦ ਅਤੇ ਅੱਤਵਾਦ ਪੂਰੀ ਦੁਨੀਆ ਲਈ ਇਕ ਗੰਭੀਰ ਖਤਰਾ ਹੈ। ਅੱਤਵਾਦ ਇਨਸਾਨੀਅਤ ਦਾ ਦੁਸ਼ਮਣ ਹੈ। ਇਸ ਨਾਲ ਨਜਿੱਠਣ ਲਈ ਕੋਈ ਕਿੰਤੂ-ਪਰੰਤੂ ਨਹੀਂ ਹੋਣਾ ਚਾਹੀਦਾ। ਅੱਤਵਾਦ ਨੂੰ ਸਪਾਂਸਰਡ ਕਰਨ ਵਾਲੇ ਅਤੇ ਅੱਤਵਾਦ ਦਾ ਨਿਰਯਾਤ ਕਰਨ ਵਾਲਿਆਂ ਖਿਲਾਫ ਸਾਨੂੰ ਮਿਲ ਕੇ ਲੜਨਾ ਚਾਹੀਦਾ ਹੈ।