ਸਕੂਲ ’ਚ ਹਿੰਦੂ ਵਿਦਿਆਰਥਣ ਨੂੰ ਦਿੱਤਾ ਮੁਸਲਿਮ ਨਾਂ, 2 ਅਧਿਆਪਕ ਸਸਪੈਂਡ

ਸਕੂਲ ’ਚ ਹਿੰਦੂ ਵਿਦਿਆਰਥਣ ਨੂੰ ਦਿੱਤਾ ਮੁਸਲਿਮ ਨਾਂ, 2 ਅਧਿਆਪਕ ਸਸਪੈਂਡ

ਦਿਲਾਵਰ ਨੇ ਸ਼ੁੱਕਰਵਾਰ ਨੂੰ ਜਾਰੀ ਇਕ ਵੀਡੀਓ ਬਿਆਨ ’ਚ ਕਿਹਾ ਕਿ ਸਾਂਗੋਦ ਸਥਿਤ ਖਜੂਰੀ ਓਦਪੁਰ ਪਿੰਡ ਦੇ ਇਕ ਸਰਕਾਰੀ ਸਕੂਲ ਦੇ 3 ਅਧਿਆਪਕਾਂ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਾਂਗੋਦ ਦੇ ਸਥਾਨਕ ਸਮੂਹ ‘ਸਰਵ ਹਿੰਦੂ ਸਮਾਜ’ ਵੱਲੋਂ ਇਸ ਸਬੰਧੀ ਮੰਗ ਪੱਤਰ ਸੌਂਪਣ ਮਗਰੋਂ ਮੰਤਰੀ ਨੇ ਅਧਿਆਪਕਾਂ ਖ਼ਿਲਾਫ਼ ਕਾਰਵਾਈ ਦੇ ਹੁਕਮ ਦਿੱਤੇ।

ਮੰਤਰੀ ਨੇ ਕਿਹਾ ਕਿ ਇਹ ਧਿਆਨ ਵਿਚ ਲਿਆਂਦਾ ਗਿਆ ਸੀ ਕਿ ਇਸ ਸਕੂਲ ਵਿਚ ਪੜ੍ਹਦੀ ਇਕ ਹਿੰਦੂ ਕੁੜੀ ਦਾ ਨਾਂ ਬਦਲ ਕੇ ਉਸ ਦੇ ਤਬਾਦਲੇ ਸਰਟੀਫਿਕੇਟ (ਟੀ.ਸੀ.) ’ਤੇ ਮੁਸਲਿਮ ਕਰ ਦਿੱਤਾ ਗਿਆ। ਦਿਲਾਵਰ ਨੇ ਵੀਡੀਓ ’ਚ ਕਿਹਾ,''ਧਾਰਮਿਕ ਪਰਿਵਰਤਨ ਅਤੇ ਲਵ ਜੇਹਾਦ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਅਤੇ ਹਿੰਦੂ ਕੁੜੀਆਂ ਨੂੰ ਨਮਾਜ਼ ਅਦਾ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ...ਇਹ ਮੇਰੇ ਧਿਆਨ ’ਚ ਲਿਆਂਦਾ ਗਿਆ ਸੀ।'' ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਦੋ ਅਧਿਆਪਕਾਂ ਫਿਰੋਜ਼ ਖਾਨ ਅਤੇ ਮਿਰਜ਼ਾ ਮੁਜਾਹਿਦ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ ਅਤੇ ਇਕ ਅਧਿਆਪਕਾ ਸ਼ਬਾਨਾ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਮੰਗ ਪੱਤਰ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਕ ਹਿੰਦੂ ਕੁੜੀ ਨੂੰ ਮੁਸਲਿਮ ਨੌਜਵਾਨਾਂ ਵੱਲੋਂ ਅਗਵਾ ਕੀਤਾ ਗਿਆ ਸੀ ਅਤੇ ਉਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।