ਸੈਂਸੈਕਸ ਅਤੇ ਨਿਫਟੀ ਨਵੇਂ ਸਿਖਰ ’ਤੇ
ਬੈਂਕਿੰਗ ਅਤੇ ਆਈਟੀ ਸ਼ੇਅਰਾਂ ’ਚ ਖ਼ਰੀਦਦਾਰੀ ਕਾਰਨ ਸੈਂਸੈਕਸ 443 ਅੰਕ ਚੜ੍ਹ ਕੇ ਨਵੇਂ ਸਿਖਰ ’ਤੇ ਪਹੁੰਚ ਗਿਆ। ਉਧਰ ਨਿਫਟੀ ਵੀ 24,100 ਤੋਂ ਉਪਰ ਬੰਦ ਹੋਇਆ। ਤੀਹ ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 443.46 ਅੰਕ ਚੜ੍ਹ ਕੇ ਰਿਕਾਰਡ 79,476.19 ’ਤੇ ਬੰਦ ਹੋਇਆ। ਸੈਂਸੈਕਸ ਦੇ 20 ਸ਼ੇਅਰ ਹਰੇ ਨਿਸ਼ਾਨ ’ਚ ਬੰਦ ਹੋਏ। ਇਸੇ ਤਰ੍ਹਾਂ ਨਿਫਟੀ 131.35 ਅੰਕ ਚੜ੍ਹ ਕੇ ਆਪਣੇ ਸਭ ਤੋਂ ਸਿਖਰਲੇ ਪੱਧਰ 24,141.95 ਅੰਕਾਂ ’ਤੇ ਬੰਦ ਹੋਇਆ। ਸੈਂਸੈਕਸ ਅਤੇ ਨਿਫਟੀ ਸ਼ੁੱਕਰਵਾਰ ਨੂੰ ਦਿਨ ਦੇ ਰਿਕਾਰਡ ਉਪਰਲੇ ਪੱਧਰ ’ਤੇ ਪਹੁੰਚ ਗਏ ਸਨ ਪਰ ਵੱਡੀਆਂ ਕੰਪਨੀਆਂ ’ਚ ਮੁਨਾਫ਼ਾ ਵਸੂਲੀ ਕਾਰਨ ਇਹ ਹੇਠਾਂ ਬੰਦ ਹੋਏ ਸਨ। ਟੈੱਕ ਮਹਿੰਦਰਾ, ਅਲਟਰਾਟੈੱਕ ਸੀਮਿੰਟ, ਬਜਾਜ ਫਾਇਨਾਂਸ, ਹਿੰਦੂਸਤਾਨ ਯੂਨੀਲਿਵਰ, ਟੀਸੀਐੱਸ, ਐੱਚਡੀਐੱਫਸੀ ਬੈਂਕ, ਟਾਟਾ ਮੋਟਰਜ਼ ਅਤੇ ਆਈਸੀਆਈਸੀਆਈ ਬੈਂਕ ਦੇ ਸ਼ੇਅਰਾਂ ’ਚ ਅੱਜ ਚੜ੍ਹਤ ਦੇਖੀ ਗਈ। ਐੱਨਟੀਪੀਸੀ, ਐੱਸਬੀਆਈ, ਐੱਲਐਂਡਟੀ, ਸਨ ਫਾਰਮਾ, ਇੰਡਸਇੰਡ ਬੈਂਕ ਅਤੇ ਐਕਸਿਸ ਬੈਂਕ ਲਾਲ ਨਿਸ਼ਾਨ ’ਚ ਬੰਦ ਹੋਏ।