ਕਾਰ ਬਾਜ਼ਾਰ ਵਿਚ ਗੋਲੀ ਚਲਾਉਣ ਵਾਲਾ ਗ੍ਰਿਫਤਾਰ

ਕਾਰ ਬਾਜ਼ਾਰ ਵਿਚ ਗੋਲੀ ਚਲਾਉਣ ਵਾਲਾ ਗ੍ਰਿਫਤਾਰ
ਮਲੋਟ (ਜੁਨੇਜਾ) : ਮੰਗਲਵਾਰ ਨੂੰ ਮਲੋਟ ਕਾਰ ਬਾਜ਼ਾਰ ਵਿਚ ਆਪਸੀ ਵਿਵਾਦ ਤੋਂ ਗੋਲੀ ਚਲਾਉਣ ਦੇ ਮਾਮਲੇ ਵਿਚ ਸਿਟੀ ਮਲੋਟ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਐੱਸ. ਐੱਸ. ਓ. ਸਿਟੀ ਮਲੋਟ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਵਿਰਕਖੇੜਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਹੈ ਕਿ ਉਹ ਕਾਰ ਬਾਜ਼ਾਰ ਵਿਚ ਕਮਿਸ਼ਨਰ ਬੇਸ ਤੇ ਕਾਰਾਂ ਵੇਚਣ ਖਰੀਦਣ ਦਾ ਕੰਮ ਕਰਦਾ ਹੈ। ਉਹ ਲਾਲਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮੱਲਣ ਦੇ ਮਲੋਟ ਵਿਖੇ ਬੈਸਟ ਪ੍ਰਾਈਜ਼ ਕਾਰ ਬਾਜ਼ਾਰ ਵਿਚ ਕਮਿਸ਼ਨ ’ਤੇ ਕੰਮ ਕਰਦਾ ਸੀ। ਹੁਣ ਉਹ ਨਾਲ ਲੱਗਦੀ ਦੁਕਾਨ ਬੀ ਬੀ ਕਾਰ ਬਾਜ਼ਾਰ ਤੇ ਆਪਣੀਆਂ ਗੱਡੀਆਂ ਖੜੀਆਂ ਕਰਨ ਲੱਗ ਪਿਆ।