ਭਾਰਤ ਦੇ ਪ੍ਰਗਿਆਨੰਦਾ ਨੇ ਰਚਿਆ ਇਤਿਹਾਸ

ਭਾਰਤ ਦੇ ਪ੍ਰਗਿਆਨੰਦਾ ਨੇ ਰਚਿਆ ਇਤਿਹਾਸ
ਫਿਡੇ ਵਿਸ਼ਵ ਕੱਪ ਸ਼ਤਰੰਜ ਦੇ ਸੈਮੀਫਾਈਨਲ ਟਾਈਬ੍ਰੇਕ ਵਿਚ ਭਾਰਤ ਦੇ ਪ੍ਰਗਿਆਨੰਦਾ ਨੇ ਜਿੱਤ ਦਰਜ ਕਰਦੇ ਹੋਏ ਇਤਿਹਾਸ ਰਚ ਦਿੱਤਾ ਹੈ। ਉਹ ਹੁਣ ਵਿਸ਼ਵ ਕੱਪ ਦੇ ਫਾਈਨਲ ’ਚ ਪ੍ਰਵੇਸ਼ ਕਰਨ ਵਾਲੇ ਸ਼ਤਰੰਜ ਇਤਿਹਾਸ ਦਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ ਹੈ।

ਇਸੇ ਵਿਸ਼ਵ ਕੱਪ ਦੌਰਾਨ ਆਪਣਾ 18ਵਾਂ ਜਨਮ ਦਿਨ ਮਨਾਉਣ ਵਾਲੇ ਪ੍ਰਗਿਆਨੰਦਾ ਨੇ ਟਾਈਬ੍ਰੇਕ ਮੁਕਾਬਲੇ ਵਿਚ ਵਿਸ਼ਵ ਨੰਬਰ 2 ਖਿਡਾਰੀ ਯੂਨੀਈਟਿਡ ਸਟੇਟਸ ਆਫ ਅਮਰੀਕਾ ਦੇ ਫਬੀਆਨੋ ਕਰੂਆਨਾ ਨੂੰ 2.5-1.5 ਨਾਲ ਹਰਾ ਦਿੱਤਾ। ਕਲਾਸੀਕਲ ਮੁਕਾਬਲਿਆਂ ਨੂੰ ਮਿਲਾ ਕੇ ਫਾਈਨਲ ਸਕੋਰ 3.5-2.5 ਨਾਲ ਪ੍ਰਗਿਆਨੰਦਾ ਦੇ ਪੱਖ ਵਿਚ ਰਿਹਾ।