ਹੈਲੀਕਾਪਟਰ ਆਸਮਾਨ ਤੋਂ ਸਿੱਧਾ ਨਦੀ 'ਚ ਡਿੱਗਿਆ, 6 ਲੋਕਾਂ ਦੀ ਮੌਤ, ਦਿਲ ਦਹਿਲਾਉਣ ਵਾਲਾ ਆਇਆ ਵੀਡੀਓ

ਹੈਲੀਕਾਪਟਰ ਆਸਮਾਨ ਤੋਂ ਸਿੱਧਾ ਨਦੀ 'ਚ ਡਿੱਗਿਆ, 6 ਲੋਕਾਂ ਦੀ ਮੌਤ, ਦਿਲ ਦਹਿਲਾਉਣ ਵਾਲਾ ਆਇਆ ਵੀਡੀਓ
Viral Video: ਨਿਊਯਾਰਕ ਸ਼ਹਿਰ ਵਿੱਚ ਹਾਲ ਹੀ ਵਿੱਚ ਇੱਕ ਦੁਖਦਾਈ ਹੈਲੀਕਾਪਟਰ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਸਪੇਨੀ ਪਰਿਵਾਰ ਦੇ ਸਾਰੇ ਛੇ ਮੈਂਬਰਾਂ ਦੀ ਮੌਤ ਹੋ ਗਈ। ਇਹ ਹਾਦਸਾ 10 ਅਪ੍ਰੈਲ 2025 ਨੂੰ ਦੁਪਹਿਰ ਲਗਭਗ 3:15 ਵਜੇ ਹੋਇਆ, ਜਦੋਂ Bell 206 ਮਾਡਲ ਦਾ ਹੈਲੀਕਾਪਟਰ ਹਡਸਨ ਨਦੀ ਵਿੱਚ ਕਰੈਸ਼ ਕਰ ਗਿਆ। ਇਸ ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। 

ਸਿੱਧਾ ਨਦੀ 'ਚ ਜਾ ਡਿੱਗਿਆ ਜਹਾਜ਼, ਖੌਫਨਾਕ ਹਦਸਾ ਕੈਮਰੇ 'ਚ ਹੋਇਆ ਕੈਦ

ਹੈਲੀਕਾਪਟਰ ਨੇ ਡਾਊਨਟਾਊਨ ਮੈਨਹੈਟਨ ਹੈਲੀਪੋਰਟ ਤੋਂ ਉਡਾਣ ਭਰੀ ਸੀ ਅਤੇ ਸ਼ਹਿਰ ਦੇ ਦੱਖਣੀ ਹਿੱਸੇ ਵਿੱਚ Statue of Liberty ਦੇ ਨੇੜੇ ਚੱਕਰ ਲਗਾਉਣ ਤੋਂ ਬਾਅਦ ਮੈਨਹੈਟਨ ਦੇ ਪੱਛਮੀ ਤਟ ਵੱਲ ਉਡਾਣ ਭਰੀ। ਕੁਝ ਹੀ ਸਮੇਂ ਬਾਅਦ, ਹੈਲੀਕਾਪਟਰ ਨੇ ਜਹਾਜ਼ ਵਾਸ਼ਿੰਗਟਨ ਬਰਿਜ਼ ਦੇ ਨੇੜੇ ਮੋੜ ਲਿਆ ਅਤੇ ਨਿਊ ਜਰਸੀ ਦੇ ਤਟ ਵੱਲ ਦੱਖਣ ਦੀ ਦਿਸ਼ਾ ਵਿੱਚ ਵਧਿਆ। ਲਗਭਗ 3:15 ਵਜੇ, ਹੈਲੀਕਾਪਟਰ ਹਵਾ ਵਿੱਚ ਹੀ ਕਰੈਸ਼ ਹੋ ਗਿਆ ਅਤੇ ਹਡਸਨ ਨਦੀ ਵਿੱਚ ਡਿੱਗ ਪਿਆ।

ਤਿੰਨ ਬੱਚੇ ਸਣੇ ਪਤੀ-ਪਤਨੀ ਤੇ ਪਾਇਲਟ ਦੀ ਹੋਈ ਮੌਤ

ਇਸ ਦੁਰਘਟਨਾ ਵਿੱਚ ਮਾਰੇ ਗਏ ਸਾਰੇ ਛੇ ਲੋਕ ਸਪੇਨ ਦੇ ਰਹਿਣ ਵਾਲੇ ਸਨ। ਉਨ੍ਹਾਂ ਵਿੱਚ ਸੀਮੇਨਸ ਸਪੇਨ ਦੇ ਪ੍ਰਧਾਨ ਅਗਸਟਿਨ ਐਸਕੋਬਾਰ, ਉਨ੍ਹਾਂ ਦੀ ਪਤਨੀ ਮਰਸੇ ਕੈਮਪ੍ਰੂਬੀ ਮੋਂਟਾਲ ਅਤੇ ਉਨ੍ਹਾਂ ਦੇ ਤਿੰਨ ਬੱਚੇ (ਉਮਰ 4, 5 ਅਤੇ 11 ਸਾਲ) ਸ਼ਾਮਲ ਸਨ। ਪਾਇਲਟ ਦੀ ਪਛਾਣ ਹਾਲੇ ਤੱਕ ਜਨਤਕ ਨਹੀਂ ਕੀਤੀ ਗਈ। 

ਦੁਰਘਟਨਾ ਦੀ ਜਾਂਚ ਹੋਈ ਸ਼ੁਰੂ

ਫੈਡਰਲ ਏਵਿਏਸ਼ਨ ਅਥਾਰਟੀ (FAA) ਅਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਨੇ ਦੁਰਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਰਿਪੋਰਟਾਂ ਦੇ ਮੁਤਾਬਕ, ਦੁਰਘਟਨਾ ਤੋਂ ਥੋੜ੍ਹੀ ਦੇਰ ਪਹਿਲਾਂ ਹੈਲੀਕਾਪਟਰ ਵਿੱਚੋਂ ਇੱਕ ਰੋਟਰ ਬਲੇਡ ਡਿੱਗਦਾ ਹੋਇਆ ਦੇਖਿਆ ਗਿਆ ਸੀ ਅਤੇ ਇਹ ਘੁੰਮਦਾ ਹੋਇਆ ਹਵਾ ਵਿੱਚ ਹੀ ਡਿੱਗ ਗਿਆ। ਅਧਿਕਾਰੀਆਂ ਵਲੋਂ ਕਾਰਨਾਂ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਇਹ ਹਾਦਸਾ ਮੈਨਹੈਟਨ 'ਚ ਹੋਈਆਂ ਪਿਛਲੀਆਂ ਹੈਲੀਕਾਪਟਰ ਦੁਰਘਟਨਾਵਾਂ ਦੀ ਲੰਮੀ ਲੜੀ 'ਚ ਨਵਾਂ ਵਾਧਾ ਹੈ। 2009 ਅਤੇ 2018 ਵਿੱਚ ਵੀ ਇਥੇ ਅਜਿਹੇ ਹੀ ਹਾਦਸੇ ਹੋ ਚੁੱਕੇ ਹਨ। ਸਥਾਨਕ ਅਧਿਕਾਰੀਆਂ ਨੇ ਇਲਾਕੇ ਵਿੱਚ ਹਵਾਈ ਸੁਰੱਖਿਆ ਉੱਤੇ ਮੁੜ ਵਿਚਾਰ ਕਰਣ ਦਾ ਭਰੋਸਾ ਦਿੱਤਾ ਹੈ, ਤਾਂ ਜੋ ਅੱਗੇ ਜਾ ਕੇ ਐਸੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।