ਵਾਸ਼ਿੰਗਟਨ- ਅਮਰੀਕਾ ਦਾ ਗ੍ਰੀਨ ਕਾਰਡ ਪ੍ਰਾਪਤ ਕਰਨਾ ਬਹੁਤ ਸਾਰੇ ਲੋਕਾਂ ਲਈ ਹਮੇਸ਼ਾ ਇੱਕ ਸੁਪਨਾ ਰਿਹਾ ਹੈ। ਹਾਲਾਂਕਿ ਡੋਨਾਲਡ ਟਰੰਪ ਦੇ ਸੱਤਾ ਵਿਚ ਆਉਣ ਮਗਰੋਂ ਇਹ ਚਰਚਾ ਜ਼ੋਰ ਫੜ ਰਹੀ ਹੈ ਅਤੇ ਅਮਰੀਕਾ ਵਿੱਚ ਪ੍ਰਵਾਸੀਆਂ ਲਈ ਮੌਕੇ ਹੁਣ ਸੀਮਤ ਹੋ ਸਕਦੇ ਹਨ। ਇਸ ਦੌਰਾਨ ਸੈਨ ਫਰਾਂਸਿਸਕੋ ਵਿਚ ਰਹਿਣ ਵਾਲੇ Perplexity AI ਦੇ ਸੀ.ਈ.ਓ. ਭਾਰਤੀ ਮੂਲ ਦੇ ਅਰਵਿੰਦ ਸ਼੍ਰੀਨਿਵਾਸ ਜੋ ਤਿੰਨ ਸਾਲਾਂ ਤੋਂ ਆਪਣੇ ਗ੍ਰੀਨ ਕਾਰਡ ਦੀ ਪ੍ਰਕਿਰਿਆ ਦਾ ਇੰਤਜ਼ਾਰ ਕਰ ਰਹੇ ਹਨ, ਨੇ ਇਸ ਦੁਬਿਧਾ 'ਚੋਂ ਲੰਘਦੇ ਹੋਏ ਕਿ ਉਸ ਨੂੰ ਗ੍ਰੀਨ ਕਾਰਡ ਮਿਲੇਗਾ ਜਾਂ ਨਹੀਂ, ਉਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ।
ਮਸਕ ਦੇ ਜਵਾਬ ਨੇ ਬਣਾ 'ਤਾ ਦਿਨ
ਇਸ ਪੋਸਟ 'ਤੇ ਦੁਨੀਆ ਦੇ ਸਭ ਤੋਂ ਵੱਡੇ ਅਰਬਪਤੀਆਂ 'ਚੋਂ ਇਕ ਐਲੋਨ ਮਸਕ ਨੇ ਬਸ 'Yes' ਲਿਖਿਆ। ਮਸਕ ਦਾ ਇਹ ਇਕ ਸ਼ਬਦ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਸ੍ਰੀਨਿਵਾਸ ਨੇ ਵੀ ਇਸ 'ਤੇ ਰੈੱਡ ਹਾਰਟ ਅਤੇ ਫੋਲਡਿਡ ਹੈਂਡ ਇਮੋਜੀ ਨਾਲ ਧੰਨਵਾਦ ਪ੍ਰਗਟ ਕੀਤਾ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮਸਕ ਨੇ ਸ਼੍ਰੀਨਿਵਾਸ ਦਾ ਸਮਰਥਨ ਕੀਤਾ ਹੈ। ਕੁਝ ਦਿਨ ਪਹਿਲਾਂ ਮਸਕ ਨੇ ਵੀ ਅਮਰੀਕਾ ਦੀ ਗੁੰਝਲਦਾਰ ਇਮੀਗ੍ਰੇਸ਼ਨ ਪ੍ਰਕਿਰਿਆ 'ਤੇ ਨਿਰਾਸ਼ਾ ਪ੍ਰਗਟਾਈ ਸੀ। ਉਸ ਨੇ ਕਿਹਾ ਸੀ ਕਿ ਅਪਰਾਧੀਆਂ ਲਈ ਅਮਰੀਕਾ ਵਿਚ ਦਾਖਲ ਹੋਣਾ ਆਸਾਨ ਹੈ, ਪਰ ਨੋਬਲ ਪੁਰਸਕਾਰ ਜੇਤੂਆਂ ਅਤੇ ਪ੍ਰਤਿਭਾਸ਼ਾਲੀ ਪੇਸ਼ੇਵਰਾਂ ਲਈ ਇਹ ਮੁਸ਼ਕਲ ਹੈ।
ਜਾਣੋ ਅਰਵਿੰਦ ਸ਼੍ਰੀਨਿਵਾਸ ਬਾਰੇ
Perplexity AI ਦੇ ਸੰਸਥਾਪਕ ਅਰਵਿੰਦ ਸ਼੍ਰੀਨਿਵਾਸ ਨੇ ਇਸ ਕੰਪਨੀ ਨੂੰ 2022 ਵਿੱਚ ਸ਼ੁਰੂ ਕੀਤਾ ਸੀ। ਆਈ.ਆਈ.ਟੀ ਮਦਰਾਸ ਤੋਂ ਪੜ੍ਹੇ, ਸ਼੍ਰੀਨਿਵਾਸ ਓਪਨਏਆਈ ਦੇ ਸਾਬਕਾ ਖੋਜ ਵਿਗਿਆਨੀ ਹਨ ਅਤੇ ਗੂਗਲ ਅਤੇ ਡੀਪ ਮਾਈਂਡ ਵਰਗੀਆਂ ਵੱਡੀਆਂ ਤਕਨੀਕੀ ਸੰਸਥਾਵਾਂ ਵਿੱਚ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਦੀ ਕੰਪਨੀ ਨੂੰ ਜੈਫ ਬੇਜੋਸ ਵਰਗੇ ਵੱਡੇ ਨਿਵੇਸ਼ਕਾਂ ਦਾ ਸਮਰਥਨ ਵੀ ਮਿਲਿਆ ਹੈ, ਐਲੋਨ ਮਸਕ ਦਾ ਇਹ ਸਮਰਥਨ ਨਾ ਸਿਰਫ ਵਾਇਰਲ ਹੋ ਰਿਹਾ ਹੈ ਬਲਕਿ ਇਮੀਗ੍ਰੇਸ਼ਨ ਪ੍ਰਣਾਲੀ 'ਤੇ ਵੀ ਨਵੀਂ ਬਹਿਸ ਛੇੜ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸ਼੍ਰੀਨਿਵਾਸ ਦੇ ਗ੍ਰੀਨ ਕਾਰਡ ਮਾਮਲੇ 'ਤੇ ਇਸ ਚਰਚਾ ਦਾ ਕੀ ਪ੍ਰਭਾਵ ਪਵੇਗਾ।
ਜਾਣੋ ਗ੍ਰੀਨ ਕਾਰਡ ਬਾਰੇ
ਗ੍ਰੀਨ ਕਾਰਡ, ਅਧਿਕਾਰਤ ਤੌਰ 'ਤੇ ਸਥਾਈ ਨਿਵਾਸੀ ਕਾਰਡ ਕਿਹਾ ਜਾਂਦਾ ਹੈ। ਇਹ ਇੱਕ ਦਸਤਾਵੇਜ਼ ਹੈ ਜੋ ਇੱਕ ਵਿਅਕਤੀ ਨੂੰ ਅਮਰੀਕਾ ਵਿੱਚ ਸਥਾਈ ਤੌਰ 'ਤੇ ਰਹਿਣ ਅਤੇ ਕੰਮ ਕਰਨ ਦਾ ਅਧਿਕਾਰ ਦਿੰਦਾ ਹੈ। ਇਹ ਕਾਰਡ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਜਾਰੀ ਕੀਤਾ ਜਾਂਦਾ ਹੈ ਜੋ ਲੰਬੇ ਸਮੇਂ ਲਈ ਅਮਰੀਕਾ ਵਿੱਚ ਰਹਿਣਾ ਚਾਹੁੰਦੇ ਹਨ ਅਤੇ ਨਾਗਰਿਕਤਾ ਲਈ ਯੋਗਤਾ ਵੱਲ ਵਧਣਾ ਚਾਹੁੰਦੇ ਹਨ।