ਲਿਸਟ 'ਚ ਭਾਰਤ ਦੇ ਵੀ ਦੋ ਸ਼ਹਿਰ
ਇਸ ਲਿਸਟ ਦੀ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਭਾਰਤ ਦੇ ਦੋ ਵੱਡੇ ਸ਼ਹਿਰ - ਨਵੀਂ ਦਿੱਲੀ ਅਤੇ ਕੋਲਕਾਤਾ ਵੀ ਇਸ ਲਿਸਟ ਵਿੱਚ ਸ਼ਾਮਿਲ ਹਨ। ਇਹ ਖੁਲਾਸਾ ਰੂਸੀ ਮੀਡੀਆ ਆਉਟਲੈਟ RT ਨਾਲ ਸਾਂਝੇ ਕੀਤੇ ਇੱਕ ਦਸਤਾਵੇਜ਼ ਰਾਹੀਂ ਹੋਇਆ ਹੈ, ਜਿਸ ਵਿੱਚ ‘ਫੀਲਡ ਡਿਸਟ੍ਰੀਬਿਊਸ਼ਨ’ ਸਿਰਲੇਖ ਹੇਠਾਂ ਇਹਨਾਂ ਸ਼ਹਿਰਾਂ ਦੇ ਨਾਮ ਦਰਜ ਹਨ।
ਕੀ ਦਿੱਲੀ 'ਚ ਵੀ ਸਨ CIA ਏਜੰਟ?
RT ਵੱਲੋਂ ਜਾਰੀ ਦਸਤਾਵੇਜ਼ ਅਨੁਸਾਰ, ਨਵੀਂ ਦਿੱਲੀ ਅਤੇ ਕੋਲਕਾਤਾ ਦੇ ਨਾਮ CIA ਦੀ ‘NE ਡਿਵੀਜ਼ਨ’ ਲਿਸਟ ਵਿੱਚ ਸ਼ਾਮਿਲ ਹਨ। ਹਾਲਾਂਕਿ, ਇਹ ਸਪਸ਼ਟ ਨਹੀਂ ਹੋਇਆ ਕਿ ਇਹਨਾਂ ਸ਼ਹਿਰਾਂ ਵਿੱਚ CIA ਦੀਆਂ ਗਤੀਵਿਧੀਆਂ ਕਿੰਨੀ ਹੱਦ ਤੱਕ ਫੈਲੀਆਂ ਹੋਈਆਂ ਸਨ ਜਾਂ ਇੱਥੇ ਕਿਹੜੇ-ਕਿਹੜੇ ਓਪਰੇਸ਼ਨ ਚਲਾਏ ਗਏ ਸਨ। ਪਰ ਇਹ ਪਹਿਲੀ ਵਾਰੀ ਹੈ ਜਦੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਭਾਰਤ ਵਿੱਚ ਵੀ ਅਮਰੀਕੀ ਖੁਫੀਆ ਏਜੰਸੀ ਦੇ ਠਿਕਾਣੇ ਹੋ ਸਕਦੇ ਸਨ।
ਸੀਕ੍ਰੇਟ ਲਿਸਟ ਵਿੱਚ ਕਿਹੜੇ ਸ਼ਹਿਰ?
ਇਨ੍ਹਾਂ ਦਸਤਾਵੇਜ਼ਾਂ ਮੁਤਾਬਕ, CIA ਨੇ ਆਪਣੀਆਂ ਜਾਸੂਸੀ ਗਤੀਵਿਧੀਆਂ ਲਈ ਇੱਕ ਵਿਸ਼ਵ ਵਿਆਪੀ ਜਾਲ ਬਣਾਇਆ ਹੋਇਆ ਸੀ। ਇਸ ਵਿੱਚ ਮੁੱਖ ਤੌਰ 'ਤੇ ਯੂਰਪ, ਏਸ਼ੀਆ, ਅਫਰੀਕਾ ਅਤੇ ਲੈਟਿਨ ਅਮਰੀਕਾ ਦੇ ਵੱਡੇ ਸ਼ਹਿਰ ਸ਼ਾਮਿਲ ਸਨ।
ਅਫਰੀਕਾ ਵਿੱਚ (AF Division) – ਜੋਹਾਨਸਬਰਗ, ਲਾਗੋਸ, ਨੈਰੋਬੀ, ਪ੍ਰਿਟੋਰੀਆ, ਰਬਾਤ
ਯੂਰਪ ਵਿੱਚ (EUR Division) – ਬਾਰਸਿਲੋਨਾ, ਬਰਲਿਨ, ਬਰਨ, ਬੌਨ, ਬ੍ਰੱਸਲਜ਼, ਕੋਪਨਹੇਗਨ, ਜਨੈਵਾ, ਦ ਹੇਗ, ਹੈਮਬਰਗ, ਹੈਲਸਿੰਕੀ, ਲਿਸਬਨ, ਲੰਡਨ, ਮੈਡਰਿਡ, ਮਿਲਾਨ, ਪੈਰਿਸ, ਮਿਊਨਿਖ – ਖ਼ਾਸ ਕਰਕੇ ਮਿਊਨਿਖ ਵਿੱਚ ‘ਲਾਇਜ਼ਨ ਬੇਸ’ ਅਤੇ ‘ਓਪਸ ਬੇਸ (ਲੌਰੀਅਨ)’ ਨਾਮ ਦੇ ਦੋ ਸੀਕ੍ਰੇਟ ਠਿਕਾਣੇ ਸਨ। – ਇਸ ਤੋਂ ਇਲਾਵਾ ਓਸਲੋ, ਓਟਾਵਾ, ਰੋਮ, ਸਾਲਜ਼ਬਰਗ, ਸਟੌਕਹੋਮ, ਵੀਅਨਾ ਅਤੇ ਜ਼ੂਰੀਚ ਵੀ ਲਿਸਟ ਵਿੱਚ ਸ਼ਾਮਿਲ ਸਨ।
ਏਸ਼ੀਆ ਵਿੱਚ ਕਿੱਥੇ ਸਨ CIA ਦੇ ਠਿਕਾਣੇ?
ਏਸ਼ੀਆ ਵਿੱਚ ਵੀ CIA ਦੀ ਮੌਜੂਦਗੀ ਵਿਆਪਕ ਤੌਰ 'ਤੇ ਫੈਲੀ ਹੋਈ ਸੀ। ਇਨ੍ਹਾਂ ਦਸਤਾਵੇਜ਼ਾਂ ਅਨੁਸਾਰ, CIA ਦੇ ਗੁਪਤ ਠਿਕਾਣੇ ਬੈਂਕਾਕ, ਜਕਾਰਤਾ, ਹਾਂਗਕਾਂਗ, ਹੋਨੋਲੂਲੂ, ਕੁਆਲਾਲੰਪੁਰ, ਕੁਚਿੰਗ ਅਤੇ ਮਨੀਲਾ ਵਿੱਚ ਸਨ। ਇਸ ਤੋਂ ਇਲਾਵਾ ਓਕਿਨਾਵਾ, ਰੰਗੂਨ ਅਤੇ ਸਾਈਗੌਨ (ਜੋ ਕਿ ਵਿਆਤਨਾਮ ਯੁੱਧ ਦੌਰਾਨ ਅਮਰੀਕਾ ਲਈ ਰਣਨੀਤਿਕ ਤੌਰ 'ਤੇ ਬਹੁਤ ਮਹੱਤਵਪੂਰਨ ਸੀ) ਵੀ ਲਿਸਟ ਵਿੱਚ ਦਰਜ ਸਨ।