ਕਿਸੇ ਥ੍ਰਿਲਰ ਫਿਲਮ ਤੋਂ ਘੱਟ ਨਹੀਂ ਸੀ DC vs RR ਦਾ ਮੈਚ; ਦਿੱਲੀ ਨੇ ਸੁਪਰ ਓਵਰ 'ਚ ਰਾਜਸਥਾਨ ਨੂੰ ਬੁਰੇ ਢੰਗ ਨਾਲ ਹਰਾਇਆ; ਇਹ ਰਿਹਾ ਪੂਰਾ ਲੇਖਾ-ਜੋਖਾ

ਕਿਸੇ ਥ੍ਰਿਲਰ ਫਿਲਮ ਤੋਂ ਘੱਟ ਨਹੀਂ ਸੀ DC vs RR ਦਾ ਮੈਚ; ਦਿੱਲੀ ਨੇ ਸੁਪਰ ਓਵਰ 'ਚ ਰਾਜਸਥਾਨ ਨੂੰ ਬੁਰੇ ਢੰਗ ਨਾਲ ਹਰਾਇਆ; ਇਹ ਰਿਹਾ ਪੂਰਾ ਲੇਖਾ-ਜੋਖਾ

DC vs RR Full Match Highlights IPL 2025: ਦਿੱਲੀ ਕੈਪਿਟਲਜ਼ ਨੇ ਸੁਪਰ ਓਵਰ ਵਿੱਚ ਰਾਜਸਥਾਨ ਰਾਇਲਜ਼ (DC vs RR Super Over) ਨੂੰ ਹਰਾ ਦਿੱਤਾ ਹੈ। ਇਹ ਮੈਚ ਅਰੁਣ ਜੇਟਲੀ ਸਟੇਡੀਅਮ ਵਿੱਚ ਖੇਡਿਆ ਗਿਆ, ਜਿੱਥੇ ਦਿੱਲੀ ਨੇ ਪਹਿਲਾਂ ਖੇਡਦੇ ਹੋਏ 188 ਦੌੜਾਂ ਬਣਾਈਆਂ। ਜਵਾਬ ਵਿੱਚ ਰਾਜਸਥਾਨ ਵੱਲੋਂ ਯਸ਼ਸਵੀ ਜੈਸਵਾਲ ਅਤੇ ਨਿਤੀਸ਼ ਰਾਣਾ ਨੇ ਅਰਧਸ਼ਤਕ ਲਾਇਆ, ਪਰ ਪੂਰੀ ਟੀਮ ਵੀ 20 ਓਵਰਾਂ ਵਿੱਚ ਕੇਵਲ 188 ਦੌੜਾਂ ਹੀ ਬਣਾਂ ਸਕੀ। ਇਸ ਕਰਕੇ ਮੈਚ ਦਾ ਨਤੀਜਾ ਸੁਪਰ ਓਵਰ ਰਾਹੀਂ ਆਇਆ, ਜਿਸ ਵਿੱਚ ਦਿੱਲੀ ਨੇ ਰਾਜਸਥਾਨ ਨੂੰ 2 ਦੌੜਾਂ ਨਾਲ ਹਰਾਇਆ।

ਰਾਜਸਥਾਨ ਨੂੰ ਬੇਕਾਰ ਬੈਟਿੰਗ ਪਈ ਮਹਿੰਗੀ

189 ਦੌੜਾਂ ਦੇ ਟੀਚੇ ਨੂੰ ਪੂਰਾ ਕਰਨ ਉਤਰੀ ਰਾਜਸਥਾਨ ਰਾਇਲਜ਼ ਦੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਯਸ਼ਸਵੀ ਜੈਸਵਾਲ ਅਤੇ ਕਪਤਾਨ ਸੰਜੂ ਸੈਂਮਸਨ ਵਿਚਕਾਰ ਧਮਾਕੇਦਾਰ ਓਪਨਿੰਗ ਸਾਂਝ ਬਣੀ। ਪਰ ਸੰਜੂ ਸੈਂਮਸਨ 31 ਦੌੜਾਂ 'ਤੇ ਖੇਡਦੇ ਹੋਏ ਰਿਟਾਇਰਡ ਹਰਟ ਹੋ ਗਏ। ਰਿਆਨ ਪਰਾਗ ਇਸ ਵਾਰੀ ਸੰਘਰਸ਼ ਕਰਦੇ ਨਜ਼ਰ ਆਏ, ਜਿਨ੍ਹਾਂ ਨੂੰ ਅਕਸ਼ਰ ਪਟੇਲ ਨੇ ਕੇਵਲ 8 ਦੌੜਾਂ 'ਤੇ ਕਲੀਨ ਬੋਲਡ ਕਰ ਦਿੱਤਾ। ਯਸ਼ਸਵੀ ਜੈਸਵਾਲ ਨੇ ਲਗਾਤਾਰ ਦੂਜਾ ਅਰਧਸ਼ਤਕ ਜੜ੍ਹਿਆ। ਉਹ 37 ਗੇਂਦਾਂ 'ਚ 51 ਦੌੜਾਂ ਬਣਾਕੇ ਆਊਟ ਹੋਏ। ਇਸ ਤੋਂ ਪਹਿਲਾਂ ਜੈਸਵਾਲ ਨੇ RCB ਵਿਰੁੱਧ ਮੈਚ 'ਚ 75 ਦੌੜਾਂ ਦੀ ਤੂਫਾਨੀ ਪਾਰੀ ਖੇਡ ਕੇ ਸਭ ਦਾ ਮਨ ਮੋਹ ਲਿਆ ਸੀ। 

ਰਾਜਸਥਾਨ ਦਾ ਦੂਜਾ ਵਿਕਟ 112 ਦੇ ਸਕੋਰ 'ਤੇ ਡਿੱਗਿਆ ਸੀ, ਜਿਸ ਤੋਂ ਬਾਅਦ ਨਿਤੀਸ਼ ਰਾਣਾ ਅਤੇ ਧ੍ਰੁਵ ਜੁਰੈਲ ਨੇ ਮੋਰਚਾ ਸੰਭਾਲਿਆ। ਜਦੋਂ ਰਾਜਸਥਾਨ ਦੀ ਟੀਮ ਆਸਾਨ ਜਿੱਤ ਵੱਲ ਵਧਦੀ ਦਿਖੀ, ਤਾਂ ਨਿਤੀਸ਼ ਰਾਣਾ 51 ਦੌੜਾਂ 'ਤੇ ਆਊਟ ਹੋ ਗਏ ਅਤੇ ਓਥੇ ਹੀ ਮੈਚ ਫਸ ਗਿਆ। ਮੈਚ ਇਥੋਂ ਤੱਕ ਆ ਪਹੁੰਚਿਆ ਕਿ ਆਖਰੀ ਓਵਰ ਵਿੱਚ ਰਾਜਸਥਾਨ ਨੂੰ ਜਿੱਤ ਲਈ 9 ਦੌੜਾਂ ਦੀ ਲੋੜ ਸੀ ਅਤੇ ਸਾਹਮਣੇ ਮਿਚੇਲ ਸਟਾਰਕ ਗੇਂਦਬਾਜ਼ੀ ਕਰ ਰਹੇ ਸਨ।

ਰਾਜਸਥਾਨ ਦੇ ਹੱਥ ਵਿੱਚ ਅਜੇ ਵੀ 7 ਵਿਕਟਾਂ ਬਾਕੀ ਸਨ। ਕ੍ਰੀਜ਼ 'ਤੇ ਸੈੱਟ ਬੈਟਸਮੈਨ ਧ੍ਰੁਵ ਜੁਰੈਲ ਦੇ ਨਾਲ ਧਾਕੜ ਖਿਡਾਰੀ ਸ਼ਿਮਰੋਨ ਹੈਟਮਾਇਰ ਵੀ ਮੌਜੂਦ ਸਨ। ਪਰ ਦੋਹਾਂ ਨੇ ਆਖਰੀ ਓਵਰ ਵਿੱਚ ਸਿਰਫ਼ ਸਿੰਗਲ-ਡਬਲ ਦੀ ਰਣਨੀਤੀ ਅਪਣਾਈ, ਜਿਸ ਨਾਲ RR ਨੇ ਆਪਣੇ ਲਈ ਮੁਸੀਬਤ ਖੜੀ ਕਰ ਲਈ। ਆਖਰੀ ਗੇਂਦ 'ਤੇ ਰਾਜਸਥਾਨ ਨੂੰ 2 ਦੌੜਾਂ ਦੀ ਲੋੜ ਸੀ, ਪਰ ਟੀਮ ਸਿਰਫ਼ ਇੱਕ ਦੌੜ ਹੀ ਬਣਾ ਸਕੀ ਅਤੇ ਮੈਚ ਟਾਈ ਹੋ ਗਿਆ।

ਸੁਪਰ ਓਵਰ ਦਾ ਰੋਮਾਂਚ

ਰਾਜਸਥਾਨ ਰਾਇਲਜ਼ ਦੀ ਪਾਰੀ ਲਈ ਦਿੱਲੀ ਕੈਪਿਟਲਜ਼ ਵੱਲੋਂ ਮਿਚੇਲ ਸਟਾਰਕ ਗੇਂਦਬਾਜ਼ੀ ਕਰਨ ਆਏ। ਕ੍ਰੀਜ਼ 'ਤੇ ਸ਼ਿਮਰੋਨ ਹੈਟਮਾਇਰ ਅਤੇ ਰਿਆਨ ਪਰਾਗ ਉਤਰੇ। ਪਹਿਲੀ ਗੇਂਦ ਡੌਟ ਰਹੀ ਅਤੇ ਦੂਜੀ ਗੇਂਦ 'ਤੇ ਹੈਟਮਾਇਰ ਨੇ ਚੌਕਾ ਲਾਇਆ। ਤੀਜੀ ਗੇਂਦ 'ਤੇ ਹੈਟਮਾਇਰ ਨੇ ਇੱਕ ਦੌੜ ਲਈ। ਚੌਥੀ ਗੇਂਦ 'ਤੇ ਰਿਆਨ ਪਰਾਗ ਦੇ ਬੱਲੇ ਤੋਂ ਚੌਕਾ ਨਿਕਲਿਆ, ਪਰ ਗੇਂਦ ਨੂੰ ਨੋ-ਬਾਲ ਘੋਸ਼ਿਤ ਕਰ ਦਿੱਤਾ ਗਿਆ। ਜਦੋਂ ਅਧਿਕਾਰਕ ਤੌਰ 'ਤੇ ਚੌਥੀ ਗੇਂਦ ਹੋਈ ਤਾਂ ਰਿਆਨ ਪਰਾਗ ਰਨ ਆਊਟ ਹੋ ਗਏ। ਪੰਜਵੀਂ ਗੇਂਦ 'ਤੇ ਹੈਟਮਾਇਰ 2 ਦੌੜਾਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਦੂਜੀ ਦੌੜ ਦੌਰਦੇ ਸਮੇਂ ਜੈਸਵਾਲ ਰਨ ਆਊਟ ਹੋ ਗਏ। ਇਸ ਤਰ੍ਹਾਂ ਰਾਜਸਥਾਨ ਨੇ ਸੁਪਰ ਓਵਰ ਵਿੱਚ ਕੁੱਲ 11 ਦੌੜਾਂ ਬਣਾਈਆਂ ਅਤੇ ਦਿੱਲੀ ਨੂੰ ਜਿੱਤ ਲਈ 12 ਦੌੜਾਂ ਦਾ ਟੀਚਾ ਮਿਲਿਆ।

ਦਿੱਲੀ ਕੈਪਿਟਲਜ਼ ਦੀ ਪਾਰੀ

ਦਿੱਲੀ ਕੈਪਿਟਲਜ਼ ਵੱਲੋਂ ਸੁਪਰ ਓਵਰ ਵਿੱਚ ਬੈਟਿੰਗ ਲਈ ਕੇਐਲ ਰਾਹੁਲ ਅਤੇ ਟਰਿਸਟਨ ਸਟਬਜ਼ ਕ੍ਰੀਜ਼ 'ਤੇ ਉਤਰੇ, ਜਦਕਿ ਸਾਹਮਣੇ ਗੇਂਦਬਾਜ਼ੀ ਲਈ ਸੰਦੀਪ ਸ਼ਰਮਾ ਸੀ। ਪਹਿਲੀ ਗੇਂਦ 'ਤੇ ਕੇਐਲ ਰਾਹੁਲ ਨੇ 2 ਦੌੜਾਂ ਭੱਜੀਆਂ। ਦੂਜੀ ਗੇਂਦ 'ਤੇ ਰਾਹੁਲ ਨੇ ਚੌਕਾ ਮਾਰ ਦਿੱਤਾ। ਤੀਜੀ ਗੇਂਦ 'ਤੇ ਇੱਕ ਦੌੜ ਆਈ। ਚੌਥੀ ਗੇਂਦ 'ਤੇ ਸੰਦੀਪ ਸ਼ਰਮਾ ਨੇ ਦੁਬਾਰਾ ਸ਼ੌਟ ਗੇਂਦ ਪਾ ਦਿੱਤੀ, ਜਿਸਦਾ ਲਾਭ ਚੁੱਕਦਿਆਂ ਟਰਿਸਟਨ ਸਟਬਜ਼ ਨੇ ਛੱਕਾ ਜੜ੍ਹ ਦਿੱਤਾ ਅਤੇ ਦਿੱਲੀ ਦੀ ਜਿੱਤ ਪੱਕੀ ਕਰ ਦਿੱਤੀ।