ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਨਿਉਯਾਰਕ ਯੂ ਐੱਸ ਏ “ਸਾਚਾ ਗੁਰੂ ਲਾਧੋ ਰੇ “ਬੜਾ ਸ਼ਰਧਾ ਪੁਬਰਕ ਮਨਾਇਆ ਗਿਆ।

ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਨਿਉਯਾਰਕ ਯੂ ਐੱਸ ਏ “ਸਾਚਾ ਗੁਰੂ ਲਾਧੋ ਰੇ “ਬੜਾ ਸ਼ਰਧਾ ਪੁਬਰਕ ਮਨਾਇਆ ਗਿਆ।

ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਨੂੰ ਜਦੋਂ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਨੇ ਬਾਬੇ ਬਕਾਲੇ ਦੀ ਧਰਤੀ ਤੇ ਪੰਜ ਸੋਨੇ ਦੀਆਂ ਮੋਹਰਾਂ ਅੱਗੇ ਰੱਖ ਕੇ ਮੱਥਾ ਟੇਕਿਆ, ਤਾਂ ਗੁਰੂ ਜੀ ਨੇ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਨੂੰ ਉਹਨਾਂ ਵੱਲੋਂ
ਔਖੀ ਵੇਲੇ ਕੀਤੀ ਹੋਈ ਅਰਦਾਸ ਚੇਤੇ ਕਰਵਾਈ। ਗੁਰੂ ਜੀ ਦੇ ਮੁੱਖ ਵਿੱਚੋਂ ਇਹ ਵਾਕ ਸੁਣਕੇ ਬਾਬਾ ਮੱਖਣ ਸ਼ਾਹ ਲੁਬਾਣਾ। ਜੀ ਨੇ ਕੋਠੇ ਚੜ੍ਹ ਕੇ ਹੌਕਾ ਦਿੱਤਾ। ਸਾਚਾ ਗੁਰੂ ਲਾਧੋ ਰੇ ਇਸੇ ਸੰਬੰਧ ਵਿੱਚ ਸਿੱਖਾਂ ਵੱਲੋਂ ਇਹ ਤਿਉਹਾਰ ਨੂੰ ਬੜਾ ਸ਼ਰਧਾ ਪੁਰਬਕ ਮਨਾਇਆ ਜਾਂਦਾ ਹੈ। ਸਮੇਂ ਦੀਆਂ ਸਰਕਾਰਾਂ ਵੱਲੋਂ ਤੇ ਕੁੱਝ ਵਿਕਾਉ ਸਿੱਖਾਂ ਵੱਲੋਂ ਅਜੇ ਵੀ ਸੱਚ ਦੁਨੀਆ ਤੱਕ ਜੱਗ ਜਾਹਰ ਨਹੀ ਕੀਤਾ ਜਾਂਦਾ। ਇਸ ਦੀ ਕੀ ਵਜ੍ਹਾ ਹੋ ਸਕਦੀ ਹੈ। ਇਹ ਤਾਂ ਉਹੀ ਦੱਸ ਸਕਦੇ ਹਨ। ਪਰ ਸੱਚ ਕਦੇ ਛੁਪਦਾ ਨਹੀਂ।ਜਦੋਂ ਸਾਹਮਣੇ ਆਉਂਦਾ ਹੈ ਝੂਠ ਨੂੰ ਭੱਜਣਾ ਪੈਂਦਾ ਹੈ। ਸ਼ਾਨੇ ਪੰਜਾਬ ਦੇ ਮੁੱਖ ਸੰਪਾਦਕ ਦਾ ਗੁਰੂ ਲਾਧੋ ਰੇ ਦਿਵਸ ਨੂੰ ਸਰੋਮਨੀ ਪੱਧਰ ਤੇ ਮਾਨਤਾ ਦਿਵਾਉਣ ਵਿੱਚ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਨਾਲ ਪੁਰੀ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਦੀ ਕਮੇਟੀ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਹੈ। ਜਿਹਨਾਂ ਵਿੱਚ ਸੁਭਾਨਪੁਰ ਪਰਿਵਾਰ ਵਿੱਚੋਂ ਰਹਿ ਚੁੱਕੇ ਪ੍ਰਧਾਨ ਰਘਵੀਰ ਸਿੰਘ ਸੁਭਾਨਪੁਰ ਜੀ ਨੇ ਅਪਨੀ ਅਹਿਮ ਭੁਮਿਕਾ ਨਿਭਾਈ ਹੈ। ਸਤੰਬਰ ਵਿੱਚ ਉਹਨਾਂ ਦੇ ਛੋਟੇ ਵੀਰ ਸੁਖਜਿੰਦਰ ਸਿੰਘ ਸੁਭਾਨਪੁਰ ਜੀ ਗੁਰੂ ਘਰ ਦੇ ਨਵੇਂ ਪ੍ਰਧਾਨ ਹੋਣਗੇ। ਉਹਨਾਂ ਤੋਂ ਇਲਾਵਾ ਮਾਸਟਰ ਮਹਿੰਦਰ ਸਿੰਘ , ਪ੍ਰੀਤਮ ਸਿੰਘ ਗਿਲਜੀਆਂ , ਕੁਲਦੀਪ  ਸਿੰਘ ਖਾਲਸਾ , ਹਿੰਮਤ ਸਿੰਘ ਸਰਪੰਚ। ਗੁਰਮੇਜ ਸਿੰਘ ਹਰਿਆਣਾ, ਰਘਵੀਰ ਸਿੰਘ ਬੱਬੀ। ਗੁਰਮੀਤ ਸਿੰਘ ਮਹਿਮਤਪੁਰ, ਅਤੇ ਮੌਜੂਦਾ ਪ੍ਰਧਾਨ ਦਲੇਰ ਸਿੰਘ ਖਾਲਸਾ ਵੱਲੋਂ ਵੀ ਵਿਲੱਖਣ ਯੋਗਦਾਨ ਪਾਏ ਗਏ। ਜਨਰਲ ਸੈਕਟਰੀ ਸੁਖਜਿੰਦਰ ਸਿੰਘ ਰਿੰਪੀ , ਗਰੀਬ ਸਿੰਘ ਕਾਲੀ , ਚੇਅਰਮੈਨ ਅਮਰੀਕ ਸਿੰਘ ਮੋਹਰਥਲੀ ਅਤੇ ਸਮੂਹ ਕਮੇਟੀ ਵੱਲੋਂ ਇਸ ਵਾਰ ਕੁੱਝ ਨਿਵੇਕਲੇ ਕਾਰਜਾਂ ਨੂੰ ਤਰਜੀਹ ਦਿੱਤੀ। ਜਿਵੇਂ ਧਾਰਮਿਕ ਕਵਿਤਾਵਾਂ ਦੀ ਸੀ ਡੀ ਰਾਗੀ ਗੁਰਪ੍ਰੀਤ ਸਿੰਘ ਬੱਲੜ੍ਹਵਾਲ ਵਾਲਿਆਂ ਦੀ ਅਵਾਜ਼ ਵਿੱਚ ਰਿਕਾਰਡ ਕਰਕੇ ਰਲੀਜ ਕੀਤੀ ਗਈ। ਇਹ ਕਾਵਿ ਰਚਨਾ ਦੇ ਲੇਖਕ ਰਤਨ ਟਾਹਲਵੀ ਜੀ ਹਨ। ਜਿਹੜੇ ਸੁਖਜਿੰਦਰ ਸਿੰਘ ਰਿੰਪੀ ਦੇ ਪਿੰਡ ਟਾਹਲੀ ਦੇ ਹਨ।  ਗਈ।            


(ਗੰਨ ਪਾਉਡਰ )ਰੁਪਨਦੀਪ ਸਿੰਘ ਜੀ ਵੱਲੋਂ ਕੜੀ ਮਿਹਨਤ ਤੋਂ ਬਾਅਦ ਲੁਬਾਣਾ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਕੇ ਕਿਤਾਬ ਲਿਖੀ ਗਈ ਜਿਸ ਦਾ ਇਤਹਾਸ ਉਹਨਾਂ ਨੇ ਬਤੌਰ ਮੀਡੀਆ ਤੇ ਸੰਗਤਾਂ ਨੁੰ ਕਰੀਬ ਇੱਕ ਘੰਟੇ ਤੋਂ ਜ਼ਿਆਦਾ ਟਾਈਮ ਵਿੱਚ ਦੀਵਾਨ ਹਾਲ ਵਿੱਚ ਮੁਖਾਤਿਬ ਕਰਕੇ ਦੱਸਿਆ। ਉਹਨਾਂ ਦਾ ਕੀਤਾ ਕੰਮ ਸਲਾਘਾਯੋਗ ਹੈ। ਕਮੇਟੀ ਵੱਲੋਂ ਉਹਨਾਂ ਨੂੰ ਸਿਰੋਪਾਉ ਦੇਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨ ਦਲੇਰ ਸਿੰਘ ਅਤੇ ਕਮੇਟੀ ਨੇ ਇਸ ਕਾਮਯਾਬੀ ਵਿੱਚ ਅਪਨਾ ਪੁਰਾ ਯੋਗਦਾਨ ਪਾਇਆ। ਤੁਹਾਨੂੰ ਦੱਸ ਦਈਏ। ਪ੍ਰਬੰਧਕ ਕਮੇਟੀ ਵਿੱਚ ਜਿੰਨੇ ਵੀ ਕਾਰਜ ਕੀਤੇ ਜਾਂਦੇ ਹਨ ਕਮੇਟੀ ਦੀ ਸਹਿਮਤੀ ਨਾਲ ਕੀਤੇ ਜਾਂਦੇ ਹਨ। ਇਸ ਕਰਕੇ ਅਫਵਾਹਾਂ ਤੋ ਬਚੋ। ਕਿਸੇ ਵੀ ਜਾਣਕਾਰੀ ਲਈ ਤੁਸੀ ਪ੍ਰੰਬਧਕ ਕਮੇਟੀ ਨਾਲ ਰਾਬਤਾ ਕਰ ਸਕਦੇ ਹੋ। ਤੁਹਾਨੂੰ ਇਤਿਹਾਸ ਉੱਤੇ ਲਿਖੀਆਂ ਕਿਤਾਬਾਂ ਦੀ ਲੋੜ ਹੈ। ਤੁਸੀ ਕਮੇਟੀ ਕੋਲ਼ੋਂ ਪੁੱਛ ਸਕਦੇ ਹੋ। 

ਲੇਖਕ ਰਤਨ ਟਾਹਲਵੀ ਵੱਲੋਂ ਲਿਖੀ ਕਿਤਾਬ (ਭੁੱਲਿਉ ਨਾ ਕੁਰਬਾਨੀ ) ਵੀ ਇਸ ਮੌਕੇ ਤੇ ਰਲੀਜ ਕੀਤੀ ਗਈ। ਇਹ ਕਿਤਾਬ ਦਾ ਸੇਹਰਾ ਸੁਖਜਿੰਦਰ ਸਿੰਘ ਰਿੰਪੀ ਨੂੰ ਜਾਂਦਾ ਹੈ। ਉਸ ਨੇ ਗਰੀਬ ਸਿੰਘ ਕਾਲੀ ਜੀ ਅਤੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਜਿੱਥੇ ਕਿਤਾਬ ਨੂੰ ਰਲੀਜ ਕੀਤਾ। ਉੱਥੇ ਕੁੱਝ ਰਚਨਾਵਾਂ ਦੀ ਸੀ ਡੀ ਵੀ ਰਿਕਾਰਡ ਕੀਤੀ। ਇਹ ਕੰਮ ਕੁੱਝ ਹੀ ਦਿਨਾਂ ਵਿੱਚ ਮੁਕੰਮਲ ਕੀਤਾ ਗਿਆ। ਸਲਾਘਾਯੋਗ ਕਦਮ ਕਿਹਾ ਜਾ ਸਕਦਾ ਹੈ। ਪੁਰੀ ਟੀਮ ਵਧਾਈ ਦੀ ਪਾਤਰ ਹੈ। 

ਸਾਚਾ ਗੁਰੂ ਲਾਧੋ ਰੇ ਦਿਵਸ ਹਜ਼ਾਰਾਂ ਲੋਕਾਂ ਦਾ ਮੰਨ ਪਸੰਦ ਤਿਉਹਾਰ ਬਣ ਗਿਆ ਹੈ। ਜਿਸ ਵਿੱਚ ਸੇਵਾਦਾਰਾਂ ਵੱਲੋਂ ਅਪਨੀਆਂ ਸੇਵਾਵਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਜਾਂਦਾ ਹੈ। ਭਾਂਤ ਭਾਂਤ ਦੇ ਖਾਣ ਪੀਣ ਵਾਲੇ ਸਟਾਲ ਲਾਏ ਜਾਂਦੇ ਹਨ। ਜਿੱਥੇ ਸੇਵਾਦਾਰ ਅਪਨੇ ਮੰਨ ਧੰਨ ਅਤੇ ਤਨ ਨਾਲ ਸੇਵਾ ਨਿਭਾਉਂਦੇ ਹਨ। ਉਹ ਭਾਵੇਂ ਐਨੀ ਗਰਮੀ ਵਿੱਚ ਬਲਦੀ ਅੱਗ ਅੱਗੇ ਗਰਮ ਤੇਲ ਵਿੱਚ ਛੋਲੇ ਪਠੂਰੇ ਕੱਢਦੇ ਹੋਣ , ਜਾਂ ਫਿਰ ਗਰਮ ਤੇਲ ਵਿੱਚ ਜਲੇਬੀਆਂ ਕੱਢਦੇ ਹੋਣ। ਹਰ ਸੇਵਕ ਦਿਲੋਂ ਸੇਵਾ ਨਿਭਾ ਰਿਹਾ ਹੁੰਦਾ ਹੈ। ਠੰਡੀ ਗੰਨੇ ਦਾ ਰਸ ਤੇ ਛਬੀਲ ਤੇ ਲੱਗੇ ਰੂਹ ਅਫਜੇ ਵਾਲੇ ਦੁੱਧ ਨੂੰ ਪੀ ਕੇ ਸੰਗਤਾਂ ਜਿੱਥੇ ਮੇਲੇ ਦਾ ਅਨੰਦ ਮਾਣਦੀਆਂ ਹਨ। ਉੱਥੇ ਅਪਨੀ ਪਿਆਸ ਵੀ ਬੁਝਾਉਂਦੀਆਂ ਹਨ। ਕਮੇਟੀ ਵੱਲੋਂ ਇਸ ਵਾਰ ਸਟ੍ਰੀਟ ਤੇ ਬੱਚਿਆਂ ਲਈ ਪੰਘੂੜਿਆਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਬੱਚੇ ਇਸ ਮੌਕੇ ਦਾ ਚੰਗਾ ਫਾਇਦਾ ਉਠਾ ਰਹੇ ਸਨ। ਆਈਸ ਕ੍ਰੀਮ ਵਾਲੇ ਟਰੱਕਾਂ ਅੱਗੇ ਵੀ ਗਰਮੀ ਹੋਣ ਕਰਕੇ ਕਾਫੀ ਵੱਡੀਆਂ ਲਾਈਨਾਂ ਵੇਖਣ ਨੂੰ ਮਿਲੀਆਂ। ਇਹ ਮੇਲੇ ਦਾ ਦ੍ਰਿਸ਼ ਲੋਕਾਂ ਨੂੰ ਬਾਬੇ ਬਕਾਲੇ ਦੀ ਧਰਤੀ ਤੇ ਲੱਗੇ ਗੁਰੂ ਲਾਧੋ ਰੇ ਦਿਵਸ ਦੇ ਭੁਲੇਖੇ ਪਾਉਂਦਾ ਹੈ। ਕਿਉਂਕਿ ਉੱਥੇ ਲੱਖਾਂ ਦੀ ਗਿਣਤੀ ਵਿੱਚ ਇਸ ਦਿਨ ਸੰਗਤਾਂ ਪਹੁੰਚੀਆਂ ਹਨ। ਪਰ ਇੱਥੇ ਵੀ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਗੁਰੂ ਘਰ ਮੱਥਾ ਟੇਕ ਕੇ ਗੁਰਬਾਣੀ ਦੇ ਨਾਲ਼ਾਂ ਨਾਲ ਅਪਨੇ ਵਿਰਸੇ ਦੇ ਇਸ ਅੰਗ ਦਾ ਅਨੰਦ ਮਾਣਦੀਆਂ ਹਨ। ਇਹ ਪੁਰਾ ਅੱਖੀਂ ਡਿੱਠਾ ਹਾਲ ਮਹਾਪੰਜਾਬ ਨਿਊਜਪੇਪਰ ਦੇ ਸੰਪਾਦਕ ਤਜਿੰਦਰ ਸਿੰਘ ਵੱਲੋਂ ਕਲਮ ਬੰਦ ਕੀਤਾ ਜਾ ਰਿਹਾ ਹੈ। ਫੋਟੋਆਂ ਬੀ ਜੇ ਸਟੁਡੀਉ ਵੱਲੋਂ ਖਿੱਚੀਆਂ ਗਈਆਂ। ਬਲਦੇਵ ਸਿੰਘ ਵੱਲੋਂ ਖਿੱਚੀਆਂ ਫੋਟੋਆਂ ਨੂੰ ਆਪ ਤੱਕ ਮਹਾਪੰਜਾਬ ਅਖਬਾਰ ਵਿੱਚ ਛਾਪੀਆਂ ਜਾ ਰਹੀਆਂ ਹਨ। ਮੌਕੇ ਤੇ ਜੱਸ ਟੀਵੀ , ਪੰਜ ਆਬ ਟੀਵੀ ਵੱਲੋਂ ਲਾਈਵ ਵੀ ਕੀਤਾ ਗਿਆ। ਗਲੋਬਲ ਤੇ ਸਾਂਝਾ ਟੀਵੀ ਵੱਲੋਂ ਵੀ ਇਸ ਮੌਕੇ ਨੂੰ ਕੈਮਰੇ ਵਿੱਚ ਕੈਦ ਕੀਤਾ ਗਿਆ। ਸਵੇਰ ਤੋਂ ਚੱਲ ਰਹੇ ਪ੍ਰੋਗਰਾਮ ਵਿੱਚ ਰਾਗੀ ਢਾਡੀ ਤੇ ਕਥਾਵਾਚਕਾਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜੀ ਰੱਖਿਆ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਲੇਰ ਸਿੰਘ ਖਾਲਸਾ , ਜਨਰਲ ਸਕੱਤਰ ਸੁਖਜਿੰਦਰ ਸਿੰਘ ਰਿੰਪੀ ਵੱਲੋਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਸਕੱਤਰ ਜਸਵਿੰਦਰ ਸਿੰਘ ਮਾਣਾ ਜੀ ਇਸ ਵਾਰ ਕਿਸੇ ਕਾਰਨ ਕਰਕੇ ਪੰਜਾਬ ਵਿੱਚ ਹੋਣ ਕਰਕੇ ਇਹ ਮੌਕੇ ਉਪਸਥਿਤ ਨਹੀ ਸਨ। ਗੁਰੂ ਲਾਧੋ ਰੇ ਦਿਵਸ ਦੀ ਪੁਰੀ ਕਹਾਣੀ ਹਰ ਸਿੱਖ ਨੂੰ ਜਾਨਣ ਦੀ ਲੋੜ ਹੈ। ਕਿਉਂਕਿ ਸਿੱਖਾਂ ਵਿੱਚ ਇਸ ਦਾ ਬਹੁਤ ਵੱਡਾ ਕਿਰਦਾਰ ਹੈ। ਜਿਹੜਾ ਗੁਰੂ ਸਾਹਿਬਾਨ ਦੇ ਇਰਦ ਗਿਰਦ ਘੁੰਮਦਾ ਹੈ। ਜਿਸ ਤੋਂ ਅਸੀ ਸੱਚੇ ਇਤਿਹਾਸ ਤੋਂ ਜਾਣੂ ਹੋ ਸਕਦੇ ਹਾਂ।