WWE ਰੈਸਲਰ ਜਾਨ ਸਿਨਾ ਨੇ ਸ਼ੇਅਰ ਕੀਤੀ ਸੁਸ਼ਾਂਤ ਦੀ ਤਸਵੀਰ, ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ

0
219

ਕੱਲ੍ਹ ਬਾਲੀਵੁੱਡ ਇੰਡਸਟ੍ਰੀ ਲਈ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਸੀ। ਜਿੱਥੇ ਮਸ਼ਹੂਰ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਘਰ ਵਿਚ ਖੁਦਕੁਸ਼ੀ ਕਰ ਲਈ ਸੀ। ਉਹ 34 ਸਾਲਾਂ ਦੇ ਸੀ। ਇਸ ਖਬਰ ਨੂੰ ਸੁਣ ਕੇ ਹਰ ਕੋਈ ਹੈਰਾਨ ਸੀ। ਅਜਿਹੇ ‘ਚ ਦੁਨੀਆ ਦੇ ਮਸ਼ਹੂਰ ਰੈਸਲਰ ਜਾਨ ਸਿਨਾ ਨੇ ਐਕਟਰ ਸੁਸ਼ਾਂਤ ਰਾਜਪੂਤ ਨੂੰ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਦਿੱਤੀ।ਦਰਅਸਲ, ਸਿਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸੁਸ਼ਾਂਤ ਦੀ ਫੋਟੋ ਸ਼ੇਅਰ ਕਰ ਉਸ ਨੂੰ ਸ਼ਰਧਾਂਜਲੀ ਦਿੱਤੀ। ਹਾਲਾਂਕਿ ਸਿਨਾ ਨੇ ਸੁਸ਼ਾਂਤ ਦੀ ਬਲੈਕ ਐਂਡ ਵਾਈਟ ਤਸਵੀਰ ਸ਼ੇਅਰ ਕੀਤੀ। ਸਿਨਾ ਨੇ ਇਸ ਪੋਸਟ ‘ਤੇ ਕੋਈ ਕੈਪਸ਼ਨ ਨਹੀਂ ਦਿੱਤੀ। ਇਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਤਸਵੀਰ ‘ਤੇ ਕਈ ਭਾਵੁਕ ਕੁਮੈਂਟ ਕੀਤੇ। ਜ਼ਿਕਰਯੋਗ ਹੈ ਕਿ ਰੈਸਲ ਅਤੇ ਹਾਲੀਵੁੰਡ ਐਕਟਰ ਜਾਨ ਸਿਨਾ ਨੇ ਹਾਲੀ ਹੀ ‘ਚ ਸਵਰਗਵਾਸੀ ਐਕਟਰ ਰਿਸ਼ੀ ਕਪੂਰ ਦੀ ਤਸਵੀਰ ਨੂੰ ਆਪਣੇ ਇੰਸਟਾ ‘ਤੇ ਸ਼ੇਅਰ ਕਰ ਕੇ ਸ਼ਰਧਾਂਜਲੀ ਦਿੱਤੀ ਸੀ। ਇਸ ਤੋਂ ਬਾਅਦ ਉਸ ਨੇ ਇਰਫਾਨ ਖਾਨ ਦੀ ਤਸਵੀਰ ਵੀ ਆਪਣੇ ਇੰਸਟਾ ‘ਤੇ ਸ਼ੇਅਰ ਕੀਤੀ ਸੀ। ਹਾਲਾਂਕਿ ਉਸ ਨੇ ਇਨ੍ਹਾਂ ਤਸਵੀਰਾਂ ‘ਚੇ ਕੋਈ ਕੈਪਸ਼ਨ ਨਹੀਂ ਦਿੱਤਾ ਸੀ ਪਰ ਪ੍ਰਸ਼ੰਸਕਾਂ ਨੇ ਕਾਫ਼ੀ ਕੁਮੈਂਟ ਕੀਤੇ ਸੀ।

LEAVE A REPLY

Please enter your comment!
Please enter your name here