WHO ਨੂੰ ਇਸ ਸਾਲ ਦੇ ਆਖਿਰ ਤੋਂ ਪਹਿਲਾਂ ਕੋਵਿਡ-19 ਦਾ ਟੀਕਾ ਉਪਲਬਧ ਹੋਣ ਦੀ ਉਮੀਦ

0
200

ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਦੀ ਸੀਨੀਅਰ ਸਾਇੰਸਦਾਨ ਡਾ. ਸੌਮਿਆ ਸਵਾਮੀਨਾਥਨ ਨੇ ਵੀਰਵਾਰ ਨੂੰ ਆਖਿਆ ਕਿ ਸੰਗਠਨ ਇਸ ਸਾਲ ਦੇ ਆਖਿਰ ਵਿਚ ਪਹਿਲੇ ਕੋਵਿਡ-19 ਦਾ ਟੀਕਾ ਉਪਲਬਧ ਹੋਣ ਨੂੰ ਲੈ ਕੇ ਆਸ਼ਾਵਾਦੀ ਹੈ। ਕੋਰੋਨਾਵਾਇਰਸ ਦੇ ਇਲਾਜ ਦੀ ਦਵਾਈ ਨੂੰ ਲੈ ਕੇ ਚੱਲ ਰਹੇ ਮੈਡੀਕਲ ਟੈਸਟਾਂ ਦੇ ਮੱਦੇਨਜ਼ਰ ਜਿਨੇਵਾ ਤੋਂ ਆਯੋਜਿਤ ਪ੍ਰੈਸ ਵਾਰਤਾ ਦੌਰਾਨ ਸਵਾਮੀਨਾਥਨ ਨੇ ਆਖਿਆ ਕਿ ਇਹ ਸਾਬਿਤ ਹੋ ਗਿਆ ਹੈ ਕਿ ਮਲੇਰੀਆ ਰੋਕੂ ਦਵਾਈ ਹਾਈਡ੍ਰਾਕਸੀਕਲੋਰੋਕਵੀਨ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਹਸਪਤਾਲ ਵਿਚ ਦਾਖਲ ਹੋਏ ਲੋਕਾਂ ਦੀ ਮੌਤ ਰੋਕਣ ਵਿਚ ਕਾਰਗਰ ਨਹੀਂ ਹੈ।ਭਵਿੱਖ ਵਿਚ ਇਸ ਘਾਤਕ ਵਾਇਰਸ ਤੋਂ ਬਚਾਉਣ ਵਾਲੇ ਟੀਕੇ ਦੇ ਸਬੰਧ ਵਿਚ ਉਨ੍ਹਾਂ ਨੇ ਆਖਿਆ ਕਿ ਕਰੀਬ 10 ਉਮੀਦਵਾਰ ਮਨੁੱਖੀ ਪ੍ਰੀਖਣ ਦੇ ਪੜਾਅ ਵਿਚ ਹਨ ਅਤੇ ਇਨ੍ਹਾਂ ਵਿਚੋਂ ਘਟੋਂ-ਘੱਟ 3 ਉਮੀਦਵਾਰ ਉਸ ਨਵੇਂ ਪੜਾਅ ਵਿਚ ਐਂਟਰ ਕਰ ਰਹੇ ਹਨ, ਜਿਥੇ ਇਕ ਟੀਕੇ ਦਾ ਪ੍ਰਭਾਵ ਸਾਬਿਤ ਹੁੰਦਾ ਹੈ। ਕਾਰਗਰ ਟੀਕੇ ਨੂੰ ਲੈ ਕੇ ਡਬਲਯੂ. ਐਚ. ਓ. ਦੇ ਯਤਨ ਦਾ ਜ਼ਿਕਰ ਕਰਦੇ ਹੋਏ ਸਵਾਮੀਨਾਥਨ ਨੇ ਆਖਿਆ ਕਿ, ਮੈਨੂੰ ਉਮੀਦ ਹੈ। ਮੈਂ ਆਸ਼ਾਵਾਦੀ ਹਾਂ ਪਰ ਟੀਕਾ ਵਿਕਸਤ ਕਰਨਾ ਇਕ ਬੇਹੱਦ ਮੁਸ਼ਕਿਲ ਪ੍ਰਕਿਰਿਆ ਹੈ ਅਤੇ ਇਸ ਵਿਚ ਬਹੁਤ ਜ਼ਿਆਦਾ ਅਨਿਸ਼ਚਿਤਤਾ ਵੀ ਹੈ। ਚੰਗੀ ਗੱਲ ਇਹ ਹੈ ਕਿ ਸਾਡੇ ਕੋਲ ਕਈ ਉਮੀਦਵਾਰ ਅਤੇ ਪਲੇਟਫਾਰਮ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕਿਸਮਤ ਵਾਲੇ ਹਾਂ ਤਾਂ ਇਸ ਸਾਲ ਦੇ ਆਖਿਰ ਤੱਕ ਇਕ ਜਾਂ ਦੋ ਕਾਮਯਾਬ ਉਮੀਦਵਾਰ ਹੋਣਗੇ।ਫਿਲਹਾਲ, ਡਾ. ਸੌਮਿਆ ਸਵਾਮੀਨਾਥਨ ਦਾ ਇਹ ਵੀ ਕਹਿਣਾ ਹੈ ਲੋਕਾਂ ਨੂੰ ਕੋਵਿਡ-19 ਦੀ ਇਨਫੈਕਸ਼ਨ ਦੀ ਲਪੇਟ ਵਿਚ ਆਉਣ ਤੋਂ ਰੋਕਣ ਵਿਚ ਮਲੇਰੀਆ ਰੋਕੂ ਦਵਾਈ ਹਾਈਡ੍ਰਾਕਸੀਕਲੋਰੋਕਵੀਨ ਦੀ ਭੂਮਿਕਾ ਹੋ ਸਕਦੀ ਹੈ। ਇਸ ਸਬੰਧ ਵਿਚ ਕਲੀਨਿਕਲ ਪ੍ਰੀਖਣ ਚੱਲ ਰਹੇ ਹਨ। ਉਨ੍ਹਾਂ ਆਖਿਆ ਕਿ ਅਜੇ ਇਹ ਸਪੱਸ਼ਟ ਨਹੀਂ ਹੋ ਪਾਇਆ ਹੈ ਕਿ ਵਾਇਰਸ ਦੇ ਸ਼ੁਰੂ ਵਿਚ ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਨੂੰ ਰੋਕਣ ਜਾਂ ਘੱਟ ਕਰਨ ਵਿਚ ਹਾਈਡ੍ਰਾਕਸੀਕਲੋਰੋਕਵੀਨ ਦੀ ਭੂਮਿਕਾ ਹੈ ਜਾਂ ਨਹੀਂ। ਉਨ੍ਹਾਂ ਨੇ ਵਿਸ਼ਵ ਸਿਹਤ ਸੰਗਠਨ ਵੱਲੋਂ ਕੀਤੇ ਜਾ ਰਹੇ ਹੋਰ ਪ੍ਰੀਖਣਾਂ ਦੇ ਸੰਦਰਭ ਦਿੰਦੇ ਹੋਏ ਆਖਿਆ ਕਿ ਅਸੀਂ ਹੁਣ ਤੱਕ ਇਹ ਨਹੀਂ ਜਾਣਦੇ। ਇਸ ਲਈ ਵੱਡੇ ਪੈਮਾਨੇ ‘ਤੇ ਪ੍ਰੀਖਣ ਪੂਰੇ ਹੋਣ ਅਤੇ ਅੰਕੜੇ ਹਾਸਲੇ ਕਰਨ ਦੀ ਜ਼ਰੂਰਤ ਹੈ।

LEAVE A REPLY

Please enter your comment!
Please enter your name here