ਦੁਨੀਆ ਭਰ ਵਿਚ ਕੋਰੋਨਾਵਾਇਰਸ ਮਹਾਮਾਰੀ ਦਾ ਕਹਿਰ ਜਾਰੀ ਹੈ। ਇਸ ਮਹਾਮਾਰੀ ਖਿਲਾਫ਼ ਜੰਗ ਦੇ ਲਈ ਬਣਾਏ ਗਏ ਭਾਰਤੀ ਟ੍ਰੇਸਿੰਗ ਐਪ ਆਰੋਗਯ ਸੇਤੁ ਦੀ ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਕ ਟੇਡ੍ਰੋਸ ਏਥਨੋਮ ਨੇ ਜੰਮ ਕੇ ਤਾਰੀਫ਼ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਸ ਐਪ ਦੀ ਮਦਦ ਨਾਲ ਭਾਰਤ ਨੂੰ ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਪਛਾਨਣ ਵਿਚ ਮਦਦ ਮਿਲੀ। ਜਿਸ ਨਾਲ ਉੱਥੇ ਟੈਸਟਿੰਗ ਨੂੰ ਵਧਾ ਕੇ ਮਾਮਲਿਆਂ ‘ਤੇ ਕਾਬੂ ਪਾਇਆ ਗਿਆ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਐਪ ਨੂੰ ਭਾਰਤ ਵਿਚ 15 ਕਰੋੜ ਤੋਂ ਵਧੇਰੇ ਲੋਕਾਂ ਨੇ ਡਾਊਨਲੋਡ ਵੀ ਕੀਤਾ ਹੈ।
ਟੇਡ੍ਰੋਸ ਨੇ ਕਹੀ ਇਹ ਗੱਲ
ਚੀਫ ਟੇਡ੍ਰੋਸ ਨੇ ਆਰੋਗਯ ਸੇਤੂ ਐਪ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਸ ਦੀ ਮਦਦ ਨਾਲ ਸਿਹਤ ਅਧਿਕਾਰੀਆ ਨੂੰ ਕੋਰੋਨਾ ਕਲਸਟਰ (ਵੱਧ ਸੰਕ੍ਰਮਿਤ ਖੇਤਰ) ਦਾ ਪਤਾ ਲਗਾਉਣ ਵਿਚ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਇਸ ਐਪ ਦੇ ਜ਼ਰੀਏ ਇਹ ਪਤਾ ਕਰਨਾ ਵੀ ਆਸਾਨ ਹੁੰਦਾ ਹੈ ਕਿ ਕਿਹੜੇ ਖੇਤਰ ਵਿਚ ਟੈਸਟ ਵਧਾਉਣ ਦੀ ਲੋੜ ਹੈ।ਭਾਰਤ ਸਰਕਾਰ ਨੇ ਲੱਗਭਗ ਸਾਰੇ ਜਨਤਕ ਸਥਾਨਾਂ ‘ਤੇ ਜਾਣ ਦੇ ਲਈ ਇਸ ਐਪ ਦੀ ਵਰਤੋਂ ਨੂੰ ਜ਼ਰੂਰੀ ਕਰ ਦਿੱਤਾ ਹੈ। ਟ੍ਰੇਨ, ਬੱਸ ਜਾਂ ਫਲਾਈਟ ਵਿਚ ਸਫਰ ਤੋਂ ਪਹਿਲਾਂ ਯਾਤਰੀ ਨੂੰ ਆਰੋਗਯ ਸੇਤੁ ਐਪ ਦਿਖਾਉਣਾ ਜ਼ਰੂਰੀ ਹੈ। ਉੱਥੇ ਜ਼ਿਆਦਾਤਰ ਸਰਕਾਰੀ ਜਾਂ ਪ੍ਰਾਈਵੇਟ ਦਫਤਰਾਂ ਵਿਚ ਵੀ ਇਸ ਐਪ ਦੇ ਜ਼ਰੀਏ ਹੀ ਕਰਮਚਾਰੀਆਂ ਨੂੰ ਐਂਟਰੀ ਦਿੱਤੀ ਜਾ ਰਹੀ ਹੈ। ਭਾਰਤ ਸਰਕਾਰ ਨੇ ਇਸ ਐਪ ਨੂੰ 3 ਅਪ੍ਰੈਲ, 2020 ਨੂੰ ਲਾਂਚ ਕੀਤਾ ਸੀ। ਜੋ ਮੋਬਾਇਲ ਦੇ ਬਲੂਟੂਥ ਅਤੇ ਜੀ.ਪੀ.ਐੱਸ. ਤਕਨੀਕੀ ਦੇ ਜ਼ਰੀਏ ਆਲੇ-ਦੁਆਲੇ ਦੇ ਕੋਰੋਨਾ ਸੰਕ੍ਰਮਿਤ ਲੋਕਾਂ ਦਾ ਪਤਾ ਲਗਾਉਂਦਾ ਹੈ। ਇਸ ਨਾਲ ਇਹ ਵੀ ਪਤਾ ਚੱਲਦਾ ਹੈ ਕਿ ਇਸ ਨੂੰ ਵਰਤਣ ਵਾਲਾ ਸ਼ਖਸ ਕੋਰੋਨਾਵਾਇਰਸ ਤੋਂ ਕਿੰਨਾ ਸੁਰੱਖਿਅਤ ਹੈ।