ਸੋਸ਼ਲ ਮੀਡੀਆ ‘ਤੇ ਕੇ. ਐੱਲ. ਰਾਹੁਲ ਅਤੇ ਵਿਰਾਟ ਕੋਹਲੀ ਦੀ ਗੱਲਬਾਤ ਖੂਬ ਵਾਇਰਲ ਹੋ ਰਹੀ ਹੈ, ਜਿਸ ‘ਚ ਰਾਹੁਲ ਕੋਹਲੀ ਨੂੰ ਡਰੌਪ ਕੈਚ ਛੱਡਦੇ ਹੋਏ ਨਜ਼ਰ ਆਉਂਦੇ ਹਨ। ਦਰਅਸਲ ਰਾਹੁਲ ਨੇ ਜਵਾਬ ਦਿੱਤਾ ਸੀ ਕਿ 100 ਮੀਟਰ ਤੋਂ ਲੰਬੇ ਛੱਕੇ ‘ਤੇ ਜ਼ਿਆਦਾ ਦੌੜਾਂ ਮਿਲਣੀਆ ਚਾਹੀਦੀਆ ਹਨ। ਇਸ ‘ਤੇ ਕੋਹਲੀ ਬੋਲੇ- ਪਹਿਲਾਂ ਆਪਣੀ ਟੀਮ ਦੇ ਗੇਂਦਬਾਜ਼ ਦਾ ਨਾਂ ਲਾਓ। ਇਸ ‘ਤੇ ਰਾਹੁਲ ਨੇ ਕਿਹਾ ਕਿ- ਹਾਂ ਮੈਂ ਦੇਖਿਆ ਹੈ ਕਈ ਖਿਡਾਰੀ ਵੀ ਕੈਚ ਡਰੌਪ ਕਰ ਰਹੇ ਹਨ। ਇਸ ਤੋਂ ਬਾਅਦ ਦੋਵੇਂ ਖੂਬ ਹੱਸਦੇ ਹਨ।
ਦੱਸ ਦੇਈਏ ਕਿ ਆਰ. ਸੀ. ਬੀ. ਇਸ ਸੀਜ਼ਨ ‘ਚ ਆਪਣੇ ਡਰੌਪ ਕੈਚਾਂ ਨੂੰ ਲੈ ਕੇ ਚਰਚਾਂ ‘ਚ ਬਣੀ ਹੋਈ ਹੈ। ਜੇਕਰ ਅੰਕੜਿਆਂ ਦੇਖੇ ਜਾਣ ਤਾਂ ਹੁਣ ਤੱਕ ਆਰ. ਸੀ. ਬੀ. ਨੇ 12 ਕੈਚ ਡਰੌਪ ਕੀਤੇ ਹਨ। ਜੋਕਿ ਹੋਰ ਟੀਮਾਂ ਤੋਂ ਜ਼ਿਆਦਾ ਹੈ। ਇਸ ਦੇ ਨਾਲ ਹੀ ਦਿੱਲੀ ਦੇ ਸਪਿਨਰ ਵੀ ਸਭ ਤੋਂ ਬਿਹਤਰੀਨ ਲੈਅ ‘ਚ ਹਨ। ਅੰਕੜਿਆਂ ਦੇਖੇ ਜਾਣ ਤਾਂ ਪਤਾ ਲੱਗਦਾ ਹੈ ਕਿ ਦਿੱਲੀ ਦੇ ਸਪਿਨਰ ਨੇ ਹੁਣ ਤੱਕ ਸਭ ਤੋਂ ਬਾਊਂਡੀਜ਼ ਦਿੱਤੀਆਂ ਹਨ। ਨਾਲ ਹੀ ਨਾਲ ਵਿਕਟਾਂ ਵੀ ਜ਼ਿਆਦਾ ਹਾਸਲ ਕੀਤੀਆਂ ਹਨ।