ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਤੱਟ ਰੱਖਿਆ ਫ਼ੋਰਸ ਨੂੰ ਉਸ ਦੇ ਸਥਾਪਨਾ ਦਿਵਸ ‘ਤੇ ਬੁੱਧਵਾਰ ਨੂੰ ਵਧਾਈ ਦਿੱਤੀ ਅਤੇ ਦੇਸ਼ ਦੇ ਕਿਨਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਉਸ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ। ਤੱਟ ਰੱਖਿਅਕ ਫ਼ੋਰਸ ਦੀ ਸਥਾਪਨਾ 1977 ‘ਚ ਹੋਈ ਸੀ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ,”ਭਾਰਤੀ ਤੱਟ ਰੱਖਿਅਕ ਫ਼ੋਰਸ ਦੇ ਸਥਾਪਨਾ ਦਿਵਸ ‘ਤੇ ਸਾਰੇ ਤੱਟ ਰੱਖਿਅਕ ਕਰਮੀਆਂ ਨੂੰ ਵਧਾਈ। ਭਾਰਤੀ ਤੱਟ ਰੱਖਿਅਕ ਫ਼ੋਰਸ ਆਪਣਏ ਪੇਸ਼ੇਵਰਾਨਾ ਅੰਦਾਜ਼ ਅਤੇ ਦੇਸ਼ ਦੇ ਕਿਨਾਰਿਆਂ ਨੂੰ ਸੁਰੱਖਿਅਤ ਰੱਖਣ ਦੀਆਂ ਕੋਸ਼ਿਸ਼ਾਂ ਲਈ ਜਾਣਿਆ ਜਾਂਦੀ ਹੈ। ਮੈਂ ਉਨ੍ਹਾਂ ਨੂੰ ਭਵਿੱਖ ਦੀਆਂ ਕੋਸ਼ਿਸ਼ਾਂ ਲਈ ਸ਼ੁੱਭਕਾਮਨਾਵਾਂ ਵੀ ਦਿੰਦਾ ਹਾਂ।”